Mar 7, 2026

ਭਾਰੀ ਗਿਣਤੀ ਵਿਚ ਸੰਗਤਾਂ ਨੇ ਗੁਰੂ ਘਰ ਮੱਥਾ ਟੇਕਿਆ-

ਵੈਨਕੂਵਰ (ਜੁਗਿੰਦਰ ਸਿੰਘ ਸੁੰਨੜ)- 31 ਦਸੰਬਰ 2025 ਨੂੰ ਅਲਵਿਦਾ ਕਹਿਣ ਤੇ 2026 ਨੂੰ ਜੀ ਆਇਆ ਕਹਿਣ ਵਾਸਤੇ ਸੰਗਤਾਂ ਭਾਰੀ ਗਿਣਤੀ ਵਿਚ ਗੁਰਦੁਆਰਾ ਸਾਹਿਬ ਪਹੁੰਚੀਆਂ। 31 ਦਸੰਬਰ ਨੂੰ ਰਾਤ ਦੇ 12 ਵਜੇ ਤੱਕ ਰਸਭਿੰਨਾ ਕੀਰਤਨ ਚਲਦਾ ਰਿਹਾ। ਢਾਡੀ ਰਾਗ, ਕਥਾ ਦੇ ਪ੍ਰਵਾਹ 12 ਵਜ ਕੇ 2 ਮਿੰਟ ਤੇ ਜੈਕਾਰਿਆਂ ਦੀ ਗੂੰਜ ਵਿਚ 2025 ਨੂੰ ਅਲਵਿਦਾ ਆਖ 2026 ਦੀ ਸ਼ੁਰੂਆਤ ਕੀਤੀ ਗਈ। 1 ਜਨਵਰੀ 2026 ਨੂੰ ਸਵੇਰ ਤੋਂ ਸ਼ਾਮ ਦੇ 9 ਵਜੇ ਤੱਕ ਸੰਗਤਾਂ ਗੁਰੂਘਰ ਨਤਮਸਤਕ ਹੁੰਦੀਆਂ ਰਹੀਆਂ। ਪਹਿਲੀ ਜਨਵਰੀ ਨੂੰ ਸਾਰਾ ਦਿਨ ਕੀਰਤਨ, ਕਥਾ ਤੇ ਢਾਡੀ ਦਰਬਾਰ ਚਲਦੇ ਰਹੇ। ਗਿਆਨੀ ਜੀ ਵੱਲੋਂ ਅਤੇ ਸਟੇਜ ਤੋਂ ਸੰਗਤਾਂ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ ਗਈ। ਪ੍ਰਬੰਧਕ ਕਮੇਟੀ ਵੱਲੋਂ ਗੁਰੂਘਰ ਨੂੰ ਲਾਈਟਾਂ ਨਾਲ ਖ਼ੂਬ ਸਜਾਇਆ ਗਿਆ ਸੀ। ਬਾਹਰ ਕਾਰ ਪਾਰਕ ਕਰਨ ਦਾ ਵੀ ਪੂਰਾ ਪ੍ਰਬੰਧ ਕੀਤਾ ਗਿਆ ਸੀ। ਵਾਹਿਗੁਰੂ ਅੱਗੇ ਅਰਦਾਸ ਬੇਨਤੀ ਕੀਤੀ ਗਈ ਪ੍ਰਮਾਤਮਾ ਨਵਾਂ ਸਾਲ ਖ਼ੁਸ਼ੀਆਂ-ਖੇੜੇ ਅਤੇ ਦੁਨੀਆ ਵਿਚ ਸ਼ਾਂਤੀ ਵਾਲਾ ਹੋਵੇ।
ਕਸ਼ਮੀਰ ਸਿੰਘ ਧਾਲੀਵਾਲ (ਸਕੱਤਰ) ਨੇ ਸਟੇਜ ਦੀ ਕਾਰਵਾਈ ਬਾਖ਼ੂਬੀ ਨਾਲ ਨਿਭਾਈ ਤੇ ਨਵੇਂ ਸਾਲ ਦਾ ਸੰਦੇਸ਼ ਸੰਗਤਾਂ ਨੂੰ ਦਿੱਤਾ। ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ।