Punjab ਆਪ ਵਿਧਾਇਕ ਹਰਮੀਤ ਪਠਾਨਮਾਜਰਾ 9 ਮਹੀਨੇ ਬਾਦ ਪੁਲਿਸ ਵਲੋਂ ਗ੍ਰਿਫਤਾਰ S.S. Chohla Mar 25, 2026 1 min read ਚੰਡੀਗੜ- ਖਬਰ ਹੈ ਕਿ ਪੁਲੀਸ ਹਿਰਾਸਤ ਵਿੱਚੋਂ ਫ਼ਰਾਰ ਹੋਏ ਸਨੌਰ ਤੋਂ ‘ਆਪ’ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੂੰ ਪਟਿਆਲਾ ਪੁਲੀਸ ਨੇ ਆਖ਼ਰ ਨੌਂ ਮਹੀਨਿਆਂ ਬਾਅਦ ਗਵਾਲੀਅਰ ਤੋਂ ਕਾਬੂ ਕਰ ਲਿਆ ਹੈ। ਪਠਾਣਮਾਜਰਾ ਨੂੰ ਬੀਤੇ ਦਿਨ ਪਟਿਆਲਾ ਅਦਾਲਤ ’ਚ ਪੇਸ਼ ਕੀਤਾ ਗਿਆ ਜਿਥੋਂ ਉਸ ਨੂੰ ਚਾਰ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਗਿਆ। ਗ਼ੌਰਤਲਬ ਹੈ ਕਿ ਹੜ੍ਹਾਂ ਦੇ ਮੁੱਦੇ ’ਤੇ ਸਤੰਬਰ 2025 ’ਚ ਪਠਾਣਮਾਜਰਾ ਨੇ ਆਪਣੀ ਹੀ ਸਰਕਾਰ ਖ਼ਿਲਾਫ਼ ਬਗ਼ਾਵਤ ਕਰਦਿਆਂ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਭੰਡਿਆ ਸੀ। ਸਰਕਾਰ ਨੇ ਉਸ ਤੋਂ ਗੰਨਮੈਨ ਸਮੇਤ ਸਾਰੀਆਂ ਤਾਕਤਾਂ ਵਾਪਸ ਲੈ ਲਈਆਂ ਸਨ। ‘ਆਪ’ ਹਾਈਕਮਾਂਡ ਨੇ ਰਣਜੋਧ ਹੜਾਣਾ ਨੂੰ ਸਨੌਰ ਦਾ ਨਵਾਂ ਹਲਕਾ ਇੰਚਾਰਜ ਵੀ ਲਾ ਦਿੱਤਾ ਹੈ। ਇੱਕ ਔਰਤ ਦੀ ਸ਼ਿਕਾਇਤ ’ਤੇ ਇਥੇ ਥਾਣਾ ਸਿਵਲ ਲਾਈਨ ’ਚ ਉਸ ਖ਼ਿਲਾਫ਼ ਜਬਰ-ਜਨਾਹ ਦਾ ਪਰਚਾ ਦਰਜ ਹੋਇਆ ਸੀ ਅਤੇ ਉਸ ਨੂੰ ਹਰਿਆਣਾ ’ਚ ਰਿਸ਼ਤੇਦਾਰ ਦੇ ਘਰੋਂ ਫੜ ਲਿਆ ਸੀ ਪਰ ਉਹ ਪੁਲੀਸ ਹਿਰਾਸਤ ਵਿੱਚੋਂ ਫ਼ਰਾਰ ਹੋ ਗਿਆ ਸੀ। ਪਟਿਆਲਾ ਪੁਲੀਸ ਵੱਲੋਂ ਐੱਲ ਓ ਸੀ ਜਾਰੀ ਕਰਨ ਦੇ ਬਾਵਜੂਦ ਉਹ ਵਿਦੇਸ਼ ਚਲਾ ਗਿਆ ਸੀ। ਉਹ ਨੇਪਾਲ ਰਾਹੀਂ ਆਸਟਰੇਲੀਆ ਪਹੁੰਚਿਆ ਅਤੇ ਉਥੋਂ ਸੋਸ਼ਲ ਮੀਡੀਆ ਰਾਹੀਂ ਸਰਗਰਮ ਰਿਹਾ। ਉਸ ਨੂੰ ਐੱਸ ਪੀ ਗੁਰਬੰਸ ਬੈਂਸ, ਡੀ ਐੱਸ ਪੀ ਰਾਜੇਸ਼ ਮਲਹੋਤਰਾ, ਸੀ ਆਈ ਏ ਇੰਚਾਰਜ ਪ੍ਰਦੀਪ ਬਾਜਵਾ, ਬਨੂੜ ਥਾਣੇ ਦੇ ਮੁਖੀ ਅਰਸ਼ਦੀਪ ਸਿੰਘ ਅਤੇ ਸਮਾਣਾ ਸੀ ਆਈ ਏ ਇੰਚਾਰਜ ਅੰਕੁਰਦੀਪ ਸਿੰਘ ’ਤੇ ਆਧਾਰਿਤ ਟੀਮ ਨੇ ਗ੍ਰਿਫ਼ਤਾਰ ਕੀਤਾ ਹੈ। ਵਿਧਾਇਕ ਦੀ ਗ੍ਰਿਫ਼ਤਾਰੀ ਸਬੰਧੀ ਰਸਮੀ ਜਾਣਕਾਰੀ ਪਟਿਆਲਾ ਦੇ ਐੱਸ ਐੱਸ ਪੀ ਵਰੁਣ ਸ਼ਰਮਾ ਨੇ ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਦਿੱਤੀ। Continue Reading Previous Previous post: 2027 ਦੀਆਂ 55+ ਬੀਸੀ ਖੇਡਾਂ ਲਈ ਸਰੀ ਵਿੱਚ ਵਲੰਟੀਅਰ ਬੋਰਡ ਆਫ਼ ਡਾਇਰੈਕਟਰ ਦੀ ਭਰਤੀ ਲਈ ਮੌਕਾNext Next post: ਸਰਵੋਤਮ ਪੁਰਸਕਾਰ 2026 ਮਿਲਣ ‘ਤੇ ਵਿਸ਼ੇਸ਼ -ਬਹੁ-ਵਿਧਾਈ ਲੇਖਕ :- ਹਰਚੰਦ ਸਿੰਘ ਬਾਗੜੀ Related News 25 ਜੂਨ ਨੂੰ ਸ਼ਹੀਦੀ ਦਿਹਾੜੇ ’ਤੇ ਵਿਸ਼ੇਸ਼-ਸਿੱਖ ਇਤਿਹਾਸ ਦਾ ਮਹਾਂ ਨਾਇਕ: ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ 25 ਜੂਨ ਨੂੰ ਸ਼ਹੀਦੀ ਦਿਹਾੜੇ ’ਤੇ ਵਿਸ਼ੇਸ਼-ਸਿੱਖ ਇਤਿਹਾਸ ਦਾ ਮਹਾਂ ਨਾਇਕ: ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ Jun 23, 2026 ‘ਜਾਗਤ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ’ ਵਾਦ-ਵਿਵਾਦ ਚਿੰਤਾ ਦਾ ਵਿਸ਼ਾ ‘ਜਾਗਤ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ’ ਵਾਦ-ਵਿਵਾਦ ਚਿੰਤਾ ਦਾ ਵਿਸ਼ਾ Jun 23, 2026