ਸਰੀ- ਪਿਛਲੇ ਦਿਨੀ ਪੰਜਾਬੀ ਸਾਹਿਤ ਦੀਆਂ ਉਘੀਆਂ ਹਸਤੀਆਂ ਤੇ ਲੇਖਕਾਵਾਂ ਪ੍ਰਿੰਸੀਪਲ ਸੁਰਿੰਦਰਪਾਲ ਕੌਰ ਬਰਾੜ ਅਤੇ ਇੰਦਰਜੀਤ ਕੌਰ ਸਿੱਧੂ ਸਦੀਵੀ ਵਿਛੋੜਾ ਦੇ ਗਈਆਂ ਹਨ। ਅਤੇ ਸਦਾ ਲਈ ਸਾਡੇ ਨਾਲ਼ੋਂ ਵਿਛੜ ਗਈਆਂ ਹਨ। ਪੰਜਾਬ ਭਵਨ ਸਰੀ ਅਤੇ ਸਰੀ ਸਾਹਿਤ ਸਭਾ ਵਲੋਂ ਉਹਨਾਂ ਦੀ ਯਾਦ ਵਿਚ ਇਕ ਸ਼ਰਧਾਂਜਲੀ ਸਮਾਰੋਹ 5 ਅਪ੍ਰੈਲ ਦਿਨ ਐਤਵਰ ਨੂੰ ਪੰਜਾਬ ਭਵਨ ਸਰੀ 15453 ਫਰੇਜਰ ਹਾਈਵੇ ਵਿਖੇ ਬਾਦ ਦੁਪਹਿਰ 12.30 ਵਜੇ ਕਰਵਾਇਆ ਜਾ ਰਿਹਾ ਹੈ। ਪ੍ਰਬੰਧਕਾਂ ਵਲੋਂ ਸਮੂਹ ਸਾਹਿਤ ਪ੍ਰੇਮੀਆਂ ਨੂੰ ਇਸ ਸਮਾਗਮ ਵਿਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਗਿਆ ਹੈ।
