Apr 23, 2026

ਵੈਨਕੂਵਰ (ਜੁਗਿੰਦਰ ਸਿੰਘ ਸੁੰਨੜ)-5 ਅਪ੍ਰੈਲ ਐਤਵਾਰ ਨੂੰ ਹਫ਼ਤਾਵਾਰੀ ਦੀਵਾਨ ਵਿਚ ਮਲੇਸ਼ੀਆ ਦੇ ਜੰਮਪਲ ਅਤੇ ਬੋਸਟਨ ਯੂਨੀਵਰਸਿਟੀ ਤੋਂ ਪੀ.ਐਚ.ਡੀ ਡਿਗਰੀ ਪ੍ਰਾਪਤ ਡਾ ਕਰਮਿੰਦਰ ਸਿੰਘ  ਨੇ ਰੌਸ ਗੁਰੂਘਰ ਵਿਖੇ ਇਕ ਘੰਟੇ ਦੇ ਲੈਕਚਰ ਦੁਆਰਾ ਸੰਗਤਾਂ ਨੂੰ ਮੰਤਰ-ਮੁਗਧ ਕਰ ਦਿੱਤਾ। ਗੁਰਬਾਣੀ ਆਧਾਰਿਤ ਸਲਾਈਡ ਸ਼ੋਅ ਦੁਆਰਾ ਸਿੱਖ ਸਿਧਾਂਤਾਂ ਬਾਰੇ ਚਾਨਣਾ ਪਾਇਆ। ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇ ਜੀ ਦੀ ਸਹੀ ਵਿਚਾਰਧਾਰਾ ਨੂੰ ਉਜਾਗਰ ਕੀਤਾ। ਉਹ ਵੱਖ-ਵੱਖ ਯੂਨੀਵਰਸਿਟੀਆਂ ਵਿਚ ਪੜਾਉਂਦੇ ਵੀ ਰਹੇ ਹਨ। ਨਿਰੋਲ ਗੁਰਬਾਣੀ ਆਧਾਰਿਤ ਗੁਰਮਤਿ ਦੀ ਗੱਲ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ। ਸਿੱਖ ਬੁਲਿਟੇਨ ਮੈਗਜ਼ੀਨ ਵੀ ਕੱਢਦੇ ਹਨ।ਉਹ ਸਿੱਖ ਸਟੱਡੀ ਦੇ ਸੱਦੇ ਪੱਤਰ ਤੇ ਵੈਨਕੂਵਰ ਫੇਰੀ ਤੇ ਆਏ ਸਨ। 4 ਅਪ੍ਰੈਲ ਸ਼ਨੀਵਾਰ ਨੂੰ ਉਨ੍ਹਾਂ ਨੂੰ ਕਾਮਾਗਾਟਾਮਾਰੂ ਦਾ ਮਿਊਜ਼ੀਅਮ ਦਿਖਾਇਆ ਗਿਆ। ਇਸ ਤੋਂ ਬਹੁਤ ਪ੍ਰਭਾਵਿਤ ਹੋਏ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਿਤਾ ਜੀ ਇਸ ਬਾਰੇ ਉਨ੍ਹਾਂ ਨੂੰ ਦੱਸਦੇ ਸਨ। ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਹਰਮਿੰਦਰਪਾਲ ਸਿੰਘ ਵੱਲੋਂ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ। ਸਿੱਖ ਸਟੱਡੀ ਦੇ ਆਗੂ ਡਾ ਜਗਜੀਤ ਸਿੰਘ ਨੇ ਦੱਸਿਆ ਕਿ  ਉਨ੍ਹਾਂ ਦੀ ਲਿਖੀ ਕਿਤਾਬ ਸਿੱਖੀ ਨੂੰ ਕਿਵੇਂ ਹਾਈਜੈੱਕ ਕੀਤਾ ਗਿਆ ਸਿੱਖ ਸਟੱਡੀ ਕੋਲ ਉਪਲਬਧ ਹੈ। ਉਨ੍ਹਾਂ ਦੱਸਿਆ ਕਿ ਉਹ ਵੈਨਕੂਵਰ ਫੇਰੀ ਤੋਂ ਬਹੁਤ ਪ੍ਰਭਾਵਿਤ ਹੋਏ ਹਨ। ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਣਜੀਤ ਸਿੰਘ ਹੇਅਰ ਤੇ ਸਮੁੱਚੀ ਕਮੇਟੀ ਵੱਲੋਂ ਧੰਨਵਾਦ ਕੀਤਾ ਗਿਆ।

 

Leave a Reply

Your email address will not be published. Required fields are marked *