ਪਾਲੀਵੁੱਡ ਦੀਆਂ ਦੋ ਦਲੇਰ ਔਰਤਾਂ _ਤੇਜੀ ਸੰਧੂ/ਪ੍ਰਵੀਨ ਅਖ਼ਤਰ
ਪੰਜਾਬੀ ਫ਼ਿਲਮ ਨਗਰ ਵਿੱਚ ਇਹ ਦੋ ਔਰਤਾਂ ਆਪਣੀ ਐਕਟਿੰਗ ਦੇ ਨਾਲ ਬੇਬਾਕੀ ਤੇ ਦਲੇਰੀ ਲਈ ਵੀ ਪ੍ਰਸਿੱਧ ਹਨ।ਇਹ ਨੇ ਤੇਜੀ ਸੰਧੂ ਤੇ ਪ੍ਰਵੀਨ ਅਖ਼ਤਰ ਤੇ ਦਿਲਚਸਪ ਗੱਲ ਇਹ ਵੀ ਹੈ ਕਿ ਓਹਨਾਂ ਦੋਵਾਂ ਦਾ ਆਪਸ ਵਿੱਚ ਪ੍ਰੇਮ ਪਿਆਰ ਤੇ ਦੋਸਤੀ ਵੀ ਅੱਛੀ ਹੈ।ਓਪਨ ਚਿਹਰੇ ਵਾਲੀ ਤੇਜੀ ਸੰਧੂ ਨੇ ਨਿੱਕੇ ਨਿੱਕੇ ਕਿਰਦਾਰ ਕਰ ਕਿ ਫਿਲਮ ਲੇਖਕ ਤੇ ਨਿਰਦੇਸ਼ਕ ਬਣਨ ਦਾ ਮਾਣ ਹਾਸਿਲ ਕੀਤਾ ਤੇ ਨਾਲ ਹੀ ਓਹ ਰਾਜਨੀਤੀ ਖ਼ੇਤਰ ਵਿੱਚ ਵੀ ਆਈ ਹੈ ਤੇ ਜਲਦੀ ਓਹ ਵੱਡੀ ਫ਼ਿਲਮ ਵੀ ਕਰਨ ਜਾ ਰਹੀ ਹੈ।ਤੇਜੀ ਸੰਧੂ ਕਦੇ ਝਿਜਕਣ ਵਾਲੀ ਨਹੀਂ ਤੇ ਓਹ ਹਿੰਦੀ ਫ਼ਿਲਮਾਂ ਦੇ ਨਾਲ ਨਾਲ ਫ਼ਿਲਮ ਸ਼ੋ ਵੀ ਕਰ ਚੁੱਕੀ ਹੈ।ਫਿਲਮੀ ਕੁੜੀਆਂ ਪੰਜਾਬ ਦੀਆਂ ਘਬਰਾਉਣ ਨਾ ਓਹ ਹੈ ਏ ਨਾ ਆਖਦੀ ਹੈ।ਮਸੂਮ ਚਿਹਰੇ ਵਾਲੀ ਸਟਾਇਲ ਜ਼ੁਲਫ਼ਾਂ ਨਾਲ ਨਜ਼ਰ ਆ ਰਹੀ ਦੂਜੀ ਨਾਰੀ ਪ੍ਰਵੀਨ ਅਖ਼ਤਰ ਨੇ ਕਿਹੈ ਪਾਲੀਵੁੱਡ ਜਾਂ ਬਾਲੀਵੁੱਡ ਨਵੀਆਂ ਨੂੰ ਕੰਮ ਦਿਓ , ਭਾਈ ਭਤੀਜਾਵਾਦ ਬੰਦ ਹੋਏ।ਯੋਗਰਾਜ ਸਿੰਘ ਨਾਲ ਕੰਮ ਕਰ ਓਸ ਦੇ ਸੁਭਾਅ ਵਿੱਚ ਦਲੇਰੀ ਉਤਪੰਨ ਹੋਈ ਹੈ ਤੇ ਪ੍ਰਵੀਨ ਆਪਣੀ ਮਿਹਨਤ ਨਾਲ ਬਹੁਤ ਸਾਰੀਆਂ ਫ਼ਿਲਮਜ਼ ਕਰ ਕਿ ਅੱਜ ਕਲ ਯੂ ਐਸ ਏ ਵਿਖੇ ਫ਼ਿਲਮ ਸ਼ੋ ਕਰ ਰਹੀ ਹੈ ਤੇ ਨਾਲ ਹੀ ਓਸ ਕਿਹਾ ਆਪ ਜ਼ੁਰਯੱਤ ਰੱਖੀ ਹੋਈ ਤਾਂ ਕਿਸੇ ਦੀ ਕਿਸ ਕਦਰ ਮਜ਼ਾਲ ਕਿ ਓਹ ਕੁੜੀ ਨੂੰ ਹੱਥ ਵੀ ਲਾਏ।
ਸੁਣ ਲਈ ਰੱਬ ਨੇ ਤੇਜ਼ੀ ਨਾਲ ਸਟਾਰ ਬਣਨ ਵੱਲ _ਸ਼ਰਨਜੀਤ ਸਿੰਘ ਰਟੌਲ
ਬਹੁਤ ਪ੍ਰਤਿਭਾ ਹੈ ਸ਼ਰਨਜੀਤ ਸਿੰਘ ਰਟੌਲ ਕੋਲ ਤੇ ਇਸ ਇਨਸਾਨ ਨੇ ਜਿਸ ਵੀ ਰੋਲ ਨੂੰ ਕੀਤਾ ਕਰਾ ਬੱਲੇ ਬੱਲੇ ਦਿੱਤੀ।ਰੱਬ ਇਨਸਾਨੀਅਤ ਵਾਲੇ ਸੁਣਦਾ ਹੈ ਦੇਰ ਹੈ ਅੰਧੇਰ ਨਹੀਂ ਤੇ ਰੇਸ਼ਮ ਛੀਨਾ ਦੇ ਲਗਾਤਾਰ ਪ੍ਰੋਜੈਕਟ ਰਟੌਲ ਕਰ ਰਹੇ ਹਨ।ਓਹਨਾਂ ਨੇ ਦਿਲਾਵਰ ਸਿੱਧੂ ਦੀ ਫ਼ਿਲਮ “ਸਰਦਾਰ ਸੁੱਚਾ ਸਿੰਘ” ਵੀ ਕੀਤੀ ਹੈ।ਬਹੁਤ ਵੈੱਬ ਸੀਰੀਜ਼ ਕੀਤੀਆਂ ਨੇ , ਦੇਵੀ ਸ਼ਰਮਾ ਤੋਂ ਵੱਡੇ ਵੱਡੇ ਹੋਰ ਨਿਰਦੇਸ਼ਕ ਲੋਕਾਂ ਨਾਲ ਵੀ ਤੇ ਸ਼ਰਨਜੀਤ ਸਿੰਘ ਰਟੌਲ ਜਿਹੜੇ ਪਿੱਛੇ ਜਿਹੇ ਇੰਡਸਟਰੀ ਵਿੱਚ ਚਲਦੇ ਸਿਫਾਰਸ਼ ਗੇੜ ਤੋਂ ਦੁੱਖੀ ਇੰਡਸਟਰੀ ਛੱਡਣ ਦੀ ਗੱਲ ਕਰਦੇ ਸਨ ਸਿਆਣੇ ਫਿਲਮੀ ਲੋਕਾਂ ਦੀ ਗੱਲ ਮਨ ਸਬਰ ਸੰਤੋਖ ਦੇ ਰਾਹ ਪਏ।ਗੁਰੂ ਗ੍ਰੰਥ ਸਾਹਿਬ ਜੀ ਜਗਤ ਜਾਗਤ ਜਾਤ ਦੀ ਕਿਰਪਾ ਜਿਸ ਤੇ ਹੋ ਜਾਏ ਓਹਦੀ ਫਿਰ ਬੱਲੇ ਬੱਲੇ ਸ਼ਰਨਜੀਤ ਸਿਹਾਂ ਹੁੰਦੀ ਹੀ ਹੈ।ਓਹ ਇਸ ਸਮੇਂ ਦੋ ਹਿੰਦੀ ਫ਼ਿਲਮਾਂ ਤੇ ਛੇ ਪੰਜਾਬੀ ਫ਼ਿਲਮਾਂ ਕਰ ਰਹੇ ਹਨ।ਸ਼ਰਨਜੀਤ ਸਿੰਘ ਰਟੌਲ ਵੀਡੀਓ ਮਾਡਲਿੰਗ ਖੇਤਰ ਵਿੱਚ ਵੀ ਸਟਾਰ ਬਣ ਸਕਦੇ ਹਨ ਜਿਸ ਤਰਾਂ ਦਾ ਓਹਨਾਂ ਦਾ ਕੱਦ ਕਾਠ ਹੈ ਤੇ ਓਹਨਾਂ ਦੀ ਲੁੱਕ ਹੈ।ਇੱਕ ਕਿਰਦਾਰ ਵੀ ਲੋਕ ਪ੍ਰਿਅ ਹੋ ਗਿਆ ਤਾਂ ਸਟਾਰ ਕਲਾਕਾਰ ਲੋਕਾਂ ਦੀ ਸ਼੍ਰੇਣੀ ਵਿੱਚ ਹੋਣਗੇ ਭਾਉ ਸ਼ਰਨਜੀਤ ਸਿੰਘ ਰਟੌਲ, ਰੱਬ ਦੀ ਰਜ਼ਾ ਤੇ ਐਕਟਿੰਗ ਦਾ ਭੰਡਾਰ ਤੇ ਕਿਸਮਤ ਅੱਜ ਕਲ ਮਿਹਰਬਾਨ ਓਹਨਾਂ ਤੇ ਹੈ ਬੋਲੋ ਫਿਰ ਸੱਤੇ ਖੈਰਾਂ।
ਸੋਨੇ ਤੇ ਸੁਹਾਗਾ ਨੇ ਫ਼ਿਲਮ ਮੇਕਰ ਭੂਸ਼ਨ ਮਦਾਨ_ਪੁੰਨਿਆ ਮਹਿਤਾ
ਬਈ ਪੁੰਨਿਆ ਦਾ ਚੰਨ ਹੀ ਐ ਭੂਸ਼ਨ ਮਦਾਨ ਸਾਬ ਤੁਹਾਡੀ ਫ਼ਿਲਮ “ਸੋਨੇ ਤੇ ਸੁਹਾਗਾ” ਦੀ ਹੀਰੋਇਨ ਤੇ ਇਹ ਗੱਲ ਜਦ ਦੀਪਕ ਸਹਿਗਲ ਸਾਬ ਆਖਦੇ ਨੇ ਤਦ ਕੋਲ ਖੜ੍ਹੀ ਪੁੰਨਿਆ ਮਹਿਤਾ ਮੁਸਕਰਾ ਕਿ ਬੋਲੀ ਮੇਰੀ ਫ਼ਿਲਮ ਦੇ ਮੇਕਰ ਭੂਸ਼ਨ ਮਦਾਨ ਜੀ ਵੀ ਸੋਨੇ ਤੇ ਸੁਹਾਗਾ ਹੀ ਹਨ।ਇਹਨਾਂ ਨੇ ਲਵਲੀ ਸ਼ਰਮਾ ਕੋਲੋਂ ਫ਼ਿਲਮ ਡਾਇਰੈਕਟ ਕਰਵਾਈ ਹੈ ਤੇ ਮੈਨੂੰ ਸ਼ਾਨਦਾਰ ਕਹਾਣੀ ਵਾਲੀ ਫ਼ਿਲਮ ਦਾ ਹਿੱਸਾ ਬਣਾ ਦਿੱਤਾ ਹੈ।ਮਦਾਨ ਜੀ ਨੇ ਸਕ੍ਰੀਨ ਪਲੇ ਗ਼ਜ਼ਬ ਦਾ ਤਿਆਰ ਕੀਤਾ ਹੈ ਤੇ ਤੁਹਾਡੀ ਪੁੰਨਿਆ ਮਹਿਤਾ ਪਾਲੀਵੁੱਡ ਦਰਸ਼ਕੋ ਛਾ ਜਾਣ ਲਈ ਤਿਆਰ ਹੈ।ਲਵਲੀ ਸ਼ਰਮਾ ਆਖਦੇ ਨੇ ਭੂਸ਼ਨ ਮਦਾਨ ਜੀ ਨੇ ਪੁੰਨਿਆ ਮਹਿਤਾ ਬਿਲਕੁਲ ਫਿੱਟ ਕਿਰਦਾਰ ਦੇ ਕਾਸਟ ਕਰ ਕਿ ਦਰਸਾ ਦਿੱਤਾ ਕਿ ਉਹ ਸਫ਼ਲ ਫ਼ਿਲਮ ਨਿਰਮਾਤਾ ਹਨ। ਪੁੰਨਿਆ ਮਹਿਤਾ ਪੰਜਾਬੀ ਫ਼ਿਲਮਾਂ ਕਰਦੀ ਹੈ ਤੇ ਸੁਪਰ ਮਾਡਲ ਹੈ। ਪੁੰਨਿਆ ਦੀ ਲੁੱਕ ਕਾਤਿਲ ਹੈ ਅਦਾ ਪਿਆਰੀ ਹੈ ਤੇ ਛਮਕ ਛੱਲੋ ਜਿਹੀ ਇਹ ਕੁੜੀ “ਸੋਨੇ ਤੇ ਸੁਹਾਗਾ” ਨਾਲ ਜ਼ਬਰਦਸਤ ਕਾਮਯਾਬੀ ਪ੍ਰਾਪਤ ਕਰੇਗੀ।ਦੀਪਕ ਸਹਿਗਲ ਵਾਰ ਵਾਰ ਆਖਦੇ ਨੇ ਕਿ ਯੰਗ ਪੁੰਨਿਆ ਮਹਿਤਾ ਨੇ ਗੀਤਾਂ ਵਿੱਚ ਵੀ ਸ਼ਾਨਦਾਰ ਅਦਾਇਗੀ ਦਿੱਤੀ ਹੈ। ਪੁੰਨਿਆ ਨੇ ਕਿਹਾ ਕਿ ਓਸ ਨੇ ਪੂਰੀ ਜੀ ਜਾਨ ਇਸ ਫ਼ਿਲਮ ਲਈ ਲਾਈ ਹੈ ਤੇ ਓਹ ਚਾਹੁੰਦੀ ਹੈ ਕਿ ਓਹ ਮਦਾਨ ਸਾਬ ਦੀ ਹਰ ਫ਼ਿਲਮ ਦੀ ਨਾਇਕਾ ਹੋਏ।ਯਾਦ ਰਹੇ ਪਾਲੀ ਸੰਧੂ, ਗੌਰਵ ਮਦਾਨ, ਹਾਕਮ ਭੋਲਾ, ਐਂਜਲੀਨਾ ਰਾਜਪੂਤ ਇਸ ਫ਼ਿਲਮ ਵਿੱਚ ਪੁੰਨਿਆ ਮਹਿਤਾ ਦੇ ਨਾਲ ਹਨ।ਪੁੰਨਿਆ ਮਹਿਤਾ ਨਖਰਾ ਰਹਿਤ ਨਾਇਕਾ ਹੈ ਤੇ ਇਹੀ ਗੱਲ ਓਸ ਨੂੰ ਕਾਮਯਾਬ ਕਰੇਗੀ।
ਨਮਤਾਜ ਨਾ ਹੁੰਦੇ ਮੈਂ ਮਾਡਲ ਨਾ ਹੁੰਦੀ _ਖੁਸ਼ੀ ਸੈਣੀ
ਖੁਸ਼ੀ ਸੈਣੀ ਗੱਲ ਖਰੀ ਤੇ ਮੂੰਹ ਤੇ ਕਰਦੀ ਹੈ ਤੇ ਇਹੀ ਖਾਸ ਗੱਲ ਓਸ ਨੂੰ ਲੋਕ ਪ੍ਰਿਅ ਬਣਾ ਰਹੀ ਹੈ।ਖੁਸ਼ੀ ਸੈਣੀ ਮਾਲਵੇ ਦੀ ਲੋਕ ਪ੍ਰਿਅ ਮਾਡਲ ਹੈ ਤੇ ਐਕਟ੍ਰੈਸ ਵੀ ਹੈ।ਖੁਸ਼ੀ ਖੁਦ ਮੇਕ ਅੱਪ ਡਾਇਰੈਕਟਰ ਵੀ ਹੈ।ਖੁਸ਼ੀ ਨੇ ਅਨੇਕਾਂ ਵੀਡੀਓ ਗੀਤ ਕੀਤੇ ਨੇ ਤੇ ਬਿੰਦਰੀ ਧਾਲੀਵਾਲ, ਹੈਰੀ ਹਰਮਨ ਤੇ ਹੋਰ ਕਈ ਗਾਇਕਾਂ ਦੇ ਤੇ ਕਈ ਆਰਟਿਸਟ ਸਜਾਏ ਹਨ ।ਓਹ ਆਖਦੀ ਹੈ ਕਿ ਇਹ ਸਾਰਾ ਸਿਹਰਾ ਨਮਤਾਜ ਖਾਨ ਨੂੰ ਜਾਂਦਾ ਹੈ ਜਿਹਨਾਂ ਨੇ ਇੱਕ ਆਮ ਕੁੜੀ ਦੇ ਸੁਫ਼ਨੇ ਪੂਰੇ ਕੀਤੇ ਹਨ ।ਓਹ ਖੁਸ਼ੀ ਅੰਦਰ ਦੀ ਮਾਡਲ ਤੇ ਅਭਿਨੇਤਰੀ ਨੂੰ ਸਮਝ ਗਏ ਤੇ ਓਹਨਾਂ ਨੇ ਖੁਸ਼ੀ ਨੂੰ ਕੈਮਰੇ ਅੱਗੇ ਲਿਆਂਦਾ।ਖੁਸ਼ੀ ਸੈਣੀ ਆਖਦੀ ਹੈ ਜਿਵੇਂ ਕਹਾਵਤ ਤੇ ਲੋਕ ਗੀਤ ਸੂ ਕਿ ਜੇ ਮੈਂ ਨਾਂ ਜੰਮਦੀ ਮਾਹੀ ਵੇ ਤੂੰ ਕਿਵੇਂ ਵਿਆਹੀ ਦਾ ” ਓਸ ਤਰਾਂ ਨਮਤਾਜ ਖਾਨ ਓਸ ਨੂੰ ਨਾ ਮਿਲੇ ਹੁੰਦੇ ਤਾਂ ਓਹ ਮਾਡਲ ਨਾ ਬਣ ਸਕਦੀ। ਨਮਤਾਜ ਖਾਨ ਤੇ ਟੀਮ ਤੁਗਲਕ ਵੀਡਿਓ ਖੇਤਰ ਵਿੱਚ ਅੱਗੇ ਹਨ ਤੇ ਜਲਦੀ ਹੀ ਸੰਨੀ ਧਾਲੀਵਾਲ ਨਾਲ ਓਹ ਵੱਡੀ ਫ਼ਿਲਮ ਕਰਨ ਵਾਲੇ ਹਨ ।ਇਥੇ ਖੁਸ਼ੀ ਸੈਣੀ ਨੂੰ ਰਾਜਸਥਾਨੀ ਲੜਕੀ ਦੇ ਕਿਰਦਾਰ ਵਿੱਚ ਦੇਖਿਆ ਜਾਏਗਾ ਤੇ ਖੁਸ਼ੀ ਦੇ ਚਿਹਰੇ ਦੀ ਖੁਸ਼ੀ ਹੋਰ ਵਧ ਜਾਏਗੀ।
ਯਾਦਾਂ ਤੇ ਯਾਦਾਂ ਨੇ ਯਾਦਾਂ ਦਾ ਕੀ ਕਰੀਏ_ਰੇਸ਼ਮ
ਯਾਦਾਂ ਸੱਚੀ ਗੱਲ ਹੈ ਦਿਲ ਦੀ ਮੈਮਰੀ ਕਾਰਡ ਵਿੱਚ ਸੁਰੱਖਿਅਤ ਰਹਿੰਦੀਆਂ ਹਨ।ਰੇਸ਼ਮ ਛੀਨਾ ਦੀ ਸਿਫ਼ਤ ਹਰੇਕ ਕਰਦਾ ਚਾਹੇ ਓਹ ਝੰਜੋਟੀ ਪਿੰਡ ਦਾ ਬਾਸ਼ਿੰਦਾ ਹੋਏ ਤੇ ਚਾਹੇ ਰਾਜਨੀਤਕ ਹਲਕੇ ਦਾ ਰਾਜਨੀਤਕ।ਆਖਣਗੇ ਰੇਸ਼ਮ ਛੀਨਾ ਨੇ ਇਹ ਕੰਮ ਕਰ ਦਿਲ ਮੋਹ ਲਿਆ ਸੀ।ਇਹ ਸਭ ਜਾਣੂ ਨੇ ਕਿ ਛੀਨਾ ਗਾਇਕ ਵੀ ਹੈ ਤੇ ਫ਼ਿਲਮ ਨਾਇਕ ਵੀ ਹੈ। ਯਾਦ ਫ਼ਿਲਮ ਦੀ ਤਾਂ “ਜੁਦਾਈਆਂ” ਵੇਲੇ ਰੇਸ਼ਮ ਛੀਨਾ ਦਾ ਸਾਰਾ ਕੰਮ ਹਨੀ ਨੇ ਸੰਭਾਲਿਆ ਸੀ। ਹਨੀ ਕਿਤੇ ਵੀ ਹੋਣ ਓਹਨਾਂ ਦੀ ਤਦ ਇਮਾਨਦਾਰੀ ਤੇ ਮਿਹਨਤ ਦੀ ਦਾਦ ਤੇ ਰੇਸ਼ਮ ਛੀਨਾ ਨੂੰ ਵੀ ਯਾਦ ਹੈ ਹਨੀ ਸਗੇ ਦੀ ਤਰਾਂ ਨਾਲ ਰਿਹਾ।ਰੇਸ਼ਮ ਛੀਨਾ ਨੂੰ ਸ਼ਗਨ ਜੈਸਵਾਲ ਤਦ ਰਜੇਸ਼ ਖੰਨਾ ਆਖਦੀ ਸੀ ਤੇ ਰੇਸ਼ਮ ਵਰਗੇ ਰੇਸ਼ਮ ਦਾ ਚਿਹਰਾ ਹੋਰ ਮੁਸਕਰਾ ਦਿੰਦਾ ਸੀ।ਯਾਦਾਂ ਵਿੱਚ ਫ਼ਿਲਮ ਦੇ ਨਿਰਦੇਸ਼ਕ ਨੂੰ ਯਾਦ ਹੋਊ ਕਿ ਸੇਵਾ ਪਾਣੀ ਤੇ ਹਰੇਕ ਕੰਮ ਵਿੱਚ ਰੇਸ਼ਮ ਛੀਨਾ ਨੇ ਕੋਈ ਕਸਰ ਨਹੀਂ ਸੀ ਰਹਿਣ ਦਿੱਤੀ।ਯਾਦ ਹੈ ਰੇਸ਼ਮ ਛੀਨਾ ਦੀ ਕਿ ਫ਼ਿਲਮ ਦੌਰਾਨ ਬਹੁਤ ਲੋਕ ਪਰਖੇ ਗਏ।ਅੱਜ ਜਦ ਰੇਸ਼ਮ ਛੀਨਾ ਸ਼ਾਈਨ ਮੋਸ਼ਨ ਪਿਕਚਰਜ਼ ਨੂੰ ਕਾਮਯਾਬ ਬਣ ਚਲਾ ਰਹੇ ਨੇ ਤਾਂ ਕਈ ਯਾਦਾਂ ਦੇ ਗਵਾਹ ਓਹ ਬਣ ਰਹੇ ਹਨ।ਚਾਹੇ ਓਹ ਫ਼ਿਲਮ ਦੀ ਰਲੀਜ਼ ਹੋਏ ਤੇ ਚਾਹੇ ਓਹ ਰਣਜੀਤ ਸਿੰਘ, ਸ਼ਰਨਜੀਤ ਸਿੰਘ ਰਟੌਲ, ਚਾਚੇ ਬਿਸ਼ਨੇ , ਕਲਸੀ ਸਾਬ ਤੇ ਸੁਰਜੀਤ ਸਿੰਘ ਦਾ ਕੈਰੀਅਰ ਚਮਕਾਈ ਜਾਣ ਲਈ ਆਪਣਾ ਯੋਗਦਾਨ ਤੇ ਰੇਸ਼ਮ ਛੀਨਾ ਹਰੇਕ ਲਈ ਯਾਦਾਂ ਦੀ ਪਟਾਰੀ ਬਣ ਰਹੇ ਹੁੰਦੇ ਨੇ ਤੇ ਅਗਲਿਆਂ ਦੀਆਂ ਯਾਦਾਂ ਵਿੱਚ ਵੱਸ ਜਾਂਦੇ ਹਨ।
ਟੀਵੀ ਤੇ ਛਾਏ ਲੁਧਿਆਣੇ ਦੇ ਜਾਏ_ਛਲੀਆ ਕੋਚਰ
ਜਿਵੇਂ ਜਿਵੇਂ ਉਮਰ ਵਧ ਰਹੀ ਹੈ ਬਾਲਕ੍ਰਿਸ਼ਨ ਕੋਚਰ ਓਵੇਂ ਹੀ ਜਵਾਨ ਹੁੰਦੇ ਜਾ ਰਹੇ ਹਨ ਤੇ ਇਹ ਸਭ ਕੰਮ ਦੀ ਖੁਮਾਰੀ ਹੈ। ਬਾਲਕ੍ਰਿਸ਼ਨ ਕੋਚਰ ਬਹੁਤ ਹੀ ਸੱਜਣ ਤੇ ਪ੍ਰਤਿਭਾ ਨਾਲ ਭਰੇ ਹੋਏ ਐਕਟਰ ਹਨ।ਇਸ ਵੇਲੇ ਨੈਸ਼ਨਲ ਪੱਧਰ ਤੇ ਜੀ ਟੀਵੀ ਤੇ ਸੰਸਾਰ ਭਰ ਵਿੱਚ ਪੰਜਾਬੀਆਂ ਲਈ ਜੀਟੀਸੀ ਪੰਜਾਬੀ ਤੇ ਆ ਰਹੇ ਲੜੀਵਾਰਾਂ ਵਿੱਚ ਓਹ ਛਾਏ ਨੇ ਤੇ ਲੋਕਾਂ ਦਾ ਹੁੰਗਾਰਾ “ਸਵੀਟੀ ਬਿਊਟੀ ਪਾਰਲਰ” ਨੂੰ ਖ਼ੂਬ ਮਿਲ ਰਿਹਾ ਹੈ । ਦਿੱਲੀ ਵਿੱਚ ਔਰਤਾਂ “ਗੰਗਾ ਮਈਆ ਕੀ ਬੇਟੀਆਂ” ਨੂੰ ਪਸੰਦ ਕਰ ਰਹੀਆਂ ਹਨ।ਪੰਜਾਬ ਵਿੱਚ ਬਾਲਕ੍ਰਿਸ਼ਨ ਕੋਚਰ ਵਾਹ ਵਾਹ ਤੇ ਇੰਡੀਅਨ ਦਰਸ਼ਕਾਂ ਦਾ ਪਿਆਰ ਹੋਰ ਕੀ ਚਾਹੀਦਾ ਹੈ ਓਹ ਆਖਦੇ ਹਨ।ਓਹਨਾਂ ਕਿਹਾ ਕਿ ਫ਼ਿਲਮਜ਼ ਆਪਣੀ ਥਾਂ ਤੇ ਸਿਨੇਮਾ ਘਰਾਂ ਵਿੱਚ ਦਰਸ਼ਕ ਕਿੰਨੇ ਆਓਂਦੇ ਨੇ , ਮੋਬਾਈਲ ਤੇ ਸ਼ੋਰਟ ਫ਼ਿਲਮਾਂ ਕਿੰਨੇ ਦੇਖਦੇ ਨੇ ਅਲੱਗ ਪਰ ਟੀਵੀ ਤੇ ਦਰਸ਼ਕ ਜਿਆਦਾ ਮਿਲਦੇ ਹਨ।ਹਰ ਵੇਲੇ ਓਹਨਾਂ ਦਾ ਫੋਨ ਕਾਲਾਂ ਲਈ ਰੁੱਝਿਆ ਰਹਿੰਦਾ ਹੈ ।ਬਾਲਕ੍ਰਿਸ਼ਨ ਕੋਚਰ ਦੀ ਐਨੀ ਮਸ਼ਹੂਰ ਹੋਣ ਦੀ ਸਥਿਤੀ ਤਦ ਨਹੀਂ ਸੀ ਜਦ ਓਹ ਕਲਜੀਏਟ ਸਨ ਤੇ ਹੁਣ ਓਹ ਟੀਵੀ ਦੀ ਬਦੌਲਤ ਲੋਕ ਪ੍ਰਿਅ ਹੋਏ ਹਨ ।ਲੱਗਦਾ ਹੋਊ ਓਹਨਾਂ ਨੂੰ ਕਿ ਕਾਸ਼ ਕਿਤੇ ਅੱਜ ਕਲ ਓਹ ਕਾਲਜ ਹੁੰਦੇ ਤਾਂ ਜਿੰਨੀ ਲੋਕ ਪ੍ਰਿਅ ਸਥਿਤੀ ਹੁਣ ਹੈ ਓਹਨਾਂ ਨੇ ਕਿੰਗ ਆਫ ਬੁਆਏ ਰਾਜਾ ਕੁੜੀਆਂ ਦਾ ਹੋਣਾ ਸੀ ।ਕਹਿ ਸਕਦੇ ਹੋ ਕਿ ਬਾਲਕ੍ਰਿਸ਼ਨ ਕੋਚਰ ਇਸੇ ਵੇਲੇ ਇੰਡੀਅਨ ਦਰਸ਼ਕ ਵਰਗ ਦੀ ਜਿੰਦ ਜਾਨ ਹਨ।





