Jun 23, 2026

ਓਟਵਾ- ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕੈਨੇਡੀਅਨ ਸੁਪਰੀਮ ਕੋਰਟ ਦੀ ਸਾਬਕਾ ਜੱਜ ਅਤੇ ਕਈ ਕੌਮਾਂਤਰੀ ਉੱਚ ਅਹੁਦਿਆਂ ’ਤੇ ਕੈਨੇਡਾ ਦੀ ਪ੍ਰਤੀਨਿਧਤਾ ਕਰ ਚੁੱਕੀ ਜਸਟਿਸ ਲੂਈਸ ਆਰਬਰ (79) ਨੂੰ ਮੁਲਕ ਦੀ ਨਵੀਂ ਗਵਰਨਰ ਜਨਰਲ ਨਾਮਜ਼ਦ ਕੀਤਾ ਹੈ। ਉਹਨਾਂ ਦੀ ਨਿਯੁਕਤੀ ਨੂੰ  ਯੂਕੇ ਦੇ ਸਮਰਾਟ ਨੇ ਪ੍ਰਵਾਨਗੀ ਦੇ ਦਿੱਤੀ ਹੈ।

ਲੂਈਸ ਮੌਜੂਦਾ ਗਵਰਨਰ ਜਨਰਲ ਮੈਰੀ ਸਾਈਮਨ ਦੀ ਥਾਂ ਲੈਣਗੇ, ਜਿਨ੍ਹਾਂ ਦੀ ਨਿਯੁਕਤੀ ਤਤਕਾਲੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ 2021 ਵਿੱਚ ਕੀਤੀ ਗਈ ਸੀ। ਮੈਰੀ ਸਾਈਮਨ ਨੇ ਜਸਟਿਸ ਲੂਈਸ ਆਰਬਰ ਦੀ ਨਿਯੁਕਤੀ ਦਾ ਸਵਾਗਤ ਕੀਤਾ ਹੈ।