Jun 22, 2026

ਵਿੰਨੀਪੈਗ 21 ਜੂਨ  (ਯਾਦਵਿੰਦਰ ਸੰਧੂ ) -ਮੈਨੀਟੋਬਾ ਦੇ ਵਿੰਨੀਪੈਗ ਸ਼ਹਿਰ ਵਿੱਚ  ਟਰਾਂਸਪੋਰਟ ਦੇ ਖੇਤਰ ਵਿੱਚ  ਲੰਬੇ ਸਮੇਂ ਤੋਂ ਸ਼ਾਨਦਾਰ ਸੇਵਾਵਾਂ ਪ੍ਰਦਾਨ ਕਰਨ ਵਾਲੀ ਪ੍ਰਸਿੱਧ ਯੂਨੀਸਿਟੀ ਟੈਕਸੀ ਕੰਪਨੀ ਦੇ ਬੋਰਡ ਆਫ਼ ਡਾਇਰੈਕਟਰ ਦੀ ਸਲਾਨਾ ਚੋਣ  ਪਰਿਕਿਆ  ਨੇਪਰੇ  ਚਾੜਨ ਉਪਰੰਤ  ਕੰਪਨੀ ਦੀ ਵਰਕਿੰਗ ਬਾਡੀ ਦਾ ਗਠਨ ਕੀਤਾ ਗਿਆ  ਜਿਸ ਵਿੱਚ ਹਰਦੀਪ ਸਿੰਘ ਮਾਂਗਟ ਨੂੰ ਪ੍ਰਧਾਨ,  ਰਾਜਵੰਤ ਸਿੰਘ ਰੰਧਾਵਾ ਨੂੰ ਚੇਅਰਮੈਨ ਦੀ ਜਿੰਮੇਵਾਰੀ ਸੌਂਪੀ ਗਈ | ਇਹਨਾਂ ਅਹੁਦੇਦਾਰਾਂ ਤੋਂ ਇਲਾਵਾ ਜਗਜੀਤ ਸਿੰਘ ਦਿਉਲ ਵਾਈਸ ਪ੍ਰਧਾਨ , ਸੁਖਵਿੰਦਰ ਸਿੰਘ ਧਾਲੀਵਾਲ  ਸੀਨੀਅਰ  ਵਾਈਸ  ਪ੍ਰਧਾਨ,  ਸਤਿਨਾਮ ਸਿੰਘ ਬਸਰਾ ਵਾਈਸ ਚੇਅਰਮੈਨ,  ਸੁਖਰਾਜ  ਸਿੰਘ  ਸੈਕਟਰੀ,  ਗੁਰਜੰਟ ਸਿੰਘ  ਜੋਇੰਟ ਸੈਕਟਰੀ  ਚੁਣੇ ਗਏ | ਇਹਨਾਂ ਤੋਂ ਇਲਾਵਾ  ਅਪੀਲ ਕਮੇਟੀ  ਵਿੱਚ ਸੁਖਵਿੰਦਰ ਸਿੰਘ ਧਾਲੀਵਾਲ,  ਕੁਲਜੀਤ ਸਿੰਘ ਬਰਾੜ ਅਤੇ ਸੁਰਿੰਦਰਪਾਲ ਸਿੰਘ ਗਰੇਵਾਲ ਨੂੰ ਜਿੰਮੇਵਾਰੀ ਦਿੱਤੀ ਗਈ |ਜਿਨ੍ਹਾਂ ਨੇ ਕੰਪਨੀ ਦੀ ਬੇਹਤਰੀ ਲਈ ਵਾਅਦਾ ਕਰਦਿਆਂ ਸਮੂਹ ਹਾਜਰ ਸਖਸੀਅਤਾਂ ਦਾ ਧੰਨਵਾਦ ਕਰਦਿਆਂ ਉਹਨਾਂ ਦੇ ਵਿਸ਼ਵਾਸ ਤੇ ਖ਼ਰਾ ਉਤਰਨ ਦਾ ਪ੍ਰਣ ਲਿਆ | ਇਸ ਮੌਕੇ ਹੋਰਨਾਂ  ਤੋਂ ਇਲਾਵਾ  ਨਿਰਮਲ ਸਿੰਘ ਧਾਲੀਵਾਲ, ਰਵੀ ਸੰਧੂ, ਯਾਦਵਿੰਦਰ ਸਿੰਘ ਸੰਧੂ,  ਇੰਦਰਜੀਤ ਸਿੰਘ ਬੇਦੀ, ਹਰਪਾਲ  ਸਿੰਘ,  ਸੁਰਿੰਦਰਪਾਲ ਸਿੰਘ ਸੋਹਲ,  ਲਖਵਿੰਦਰ ਸਿੰਘ ਵਾਂਦਰ, ਸੁੱਖਜੀਵਨ  ਸਿੰਘ,  ਬਲਦੇਵ  ਸਿੰਘ ਹੰਸ, ਸਵਰਨ ਸਿੰਘ  ਹੰਸ , ਹਰਜਿੰਦਰ  ਸਿੰਘ  ਚਾਹਲ,  ਪਰਮਿੰਦਰ  ਸਿੰਘ  ਗਰੇਵਾਲ, ਕੰਪਨੀ ਮੈਨੇਜਰ ਅਭਿਸ਼ੇਕ  ਤਾਰਾ. ਤੋਂ ਇਲਾਵਾ ਕੰਪਨੀ ਦੇ ਸਮੂਹ ਸ਼ੇਅਰ ਹੋਲਡਰ ਹਾਜਰ ਸਨ।

Leave a Reply

Your email address will not be published. Required fields are marked *