Jun 24, 2026

Screenshot

ਕੈਨੇਡਾ ਦਾ ਅਗਲਾ ਮੈਚ ਐਤਵਾਰ ਨੂੰ ਲਾਸ ਏਂਜਲਸ ਵਿਚ ਹੋਵੇਗਾ-

ਵੈਨਕਵੂਰ- ਅੱਜ ਇਥੇ ਟੀਮ ਕੈਨੇਡਾ  ਨੂੰ 2026 ਫੀਫਾ ਵਿਸ਼ਵ ਕੱਪ ਵਿਚ ਪਹਿਲੀ ਹਾਰ ਦਾ ਸਾਹਮਣਾ ਕਰਨਾ ਪਿਆ। ਇਥੇ ਗਰੁੱਪ ਬੀ ਵਿਚ ਸਵਿਟਜ਼ਰਲੈਂਡ ਦੇ ਖਿਲਾਫ ਖੇਡੇ ਗਏ ਆਪਣੇ ਮੈਚ ਵਿੱਚ 2-1 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਅੱਜ ਦੇ ਨਤੀਜੇ ਨੇ ਸਵਿਟਜ਼ਰਲੈਂਡ ਨੂੰ ਦੋ ਜਿੱਤਾਂ ਅਤੇ ਇੱਕ ਡਰਾਅ ਨਾਲ ਗਰੁੱਪ ਬੀ ਵਿੱਚ ਸਿਖਰ ‘ਤੇ ਪਹੁੰਚਾ ਦਿੱਤਾ। ਕੈਨੇਡਾ ਗਰੁੱਪ ਵਿੱਚ ਦੂਜੇ ਸਥਾਨ ‘ਤੇ ਰਿਹਾ ਅਤੇ ਉਸਨੂੰ  ਐਤਵਾਰ ਨੂੰ ਲਾਸ ਏਂਜਲਸ ਵਿੱਚ ਗਰੁੱਪ ਏ ਦੀ ਉਪ ਜੇਤੂ ਟੀਮ ਨਾਲ ਸਾਹਮਣਾ ਕਰਨਾ ਪਵੇਗਾ ਜਦੋਂਕਿ ਸਵਿਟਜ਼ਰਲੈਂਡ 2 ਜੁਲਾਈ ਨੂੰ ਆਪਣੇ ਨਾਕਆਊਟ ਮੈਚ ਲਈ ਬੀਸੀ ਪਲੇਸ ਦੀ ਗਰਾਉਂਡ ਵਿਚ ਦਿਖਾਈ ਦੇਵੇਗਾ।

ਅੱਜ ਦੇ ਮੈਚ ਵਿਚ ਰੂਬੇਨ ਵਰਗਸ ਨੇ 46ਵੇਂ ਮਿੰਟ ਵਿੱਚ ਸਕੋਰਿੰਗ ਦੀ ਸ਼ੁਰੂਆਤ ਕੀਤੀ ਅਤੇ ਜੋਹਨ ਮੰਜ਼ਾਂਬੀ ਨੇ 57ਵੇਂ ਮਿੰਟ ਵਿੱਚ ਗੋਲ ਕੀਤਾ। ਕੈਨੇਡਾ ਲਈ ਪ੍ਰੋਮਿਸ ਡੇਵਿਡ ਨੇ 76ਵੇਂ ਮਿੰਟ ਵਿੱਚ ਜਵਾਬ ਦਿੱਤਾ। ਕੈਨੇਡਾ ਨੇ 12 ਜੂਨ ਨੂੰ ਬੋਸਨੀਆ ਦੇ ਖਿਲਾਫ 1-1 ਦੇ ਡਰਾਅ ਨਾਲ ਟੂਰਨਾਮੈਂਟ ਦੀ ਸ਼ੁਰੂਆਤ ਕੀਤੀ ਸੀ ਅਤੇ ਪਿਛਲੇ ਵੀਰਵਾਰ ਨੂੰ ਕਤਰ ਨੂੰ 6-0 ਨਾਲ ਹਰਾ ਕੇ ਪੁਰਸ਼ ਟੂਰਨਾਮੈਂਟ ਵਿੱਚ ਆਪਣੀ ਪਹਿਲੀ ਜਿੱਤ ਦਰਜ ਕਰਵਾਈ ਸੀ ।
ਸਵਿਟਜ਼ਰਲੈਂਡ, ਜੋ ਇਸ ਸਮੇਂ ਫੀਫਾ ਦੀ ਅਧਿਕਾਰਤ ਰੈਂਕਿੰਗ ਵਿੱਚ 19ਵੇਂ ਸਥਾਨ ‘ਤੇ ਹੈ, ਨੇ ਟੂਰਨਾਮੈਂਟ ਦੇ ਨਾਕਆਊਟ ਦੌਰ ਵਿੱਚ ਪੰਜ ਵਾਰ ਜਗ੍ਹਾ ਬਣਾਈ ਹੈ।
ਕੈਨੇਡਾ ਅਤੇ ਸਵਿਟਜ਼ਰਲੈਂਡ ਸਿਰਫ਼ ਇੱਕ ਵਾਰ ਹੀ ਇੱਕ ਦੂਜੇ ਦਾ ਸਾਹਮਣਾ ਕਰ ਸਕੇ ਹਨ, ਜਿਸ ਵਿੱਚ ਕੈਨੇਡੀਅਨਾਂ ਨੇ ਮਈ 2002 ਵਿੱਚ ਸਵਿਸ ਸ਼ਹਿਰ ਸੇਂਟ ਗੈਲਨ ਵਿੱਚ 3-1 ਨਾਲ ਜਿੱਤ ਦਰਜ ਕੀਤੀ ਸੀ।

ਕੈਨੇਡੀਅਨ ਖਿਡਾਰੀ ਪ੍ਰੋਮਿਸ ਡੇਵਿਡ ਗੋਲ ਦਾਗਦਾ ਹੋਇਆ। 

Leave a Reply

Your email address will not be published. Required fields are marked *