ਕੈਲਗਰੀ- ਕੈਲਗਰੀ ਪੰਜਾਬੀ ਭਾਈਚਾਰੇ ਦੀ ਉਘੀ ਸ਼ਖਸ਼ੀਅਤ ਡਾ ਜੰਗ ਬਹਾਦਰ ਸਿੰਘ ਸਿੱਧੂ ਨੂੰ ਅਲਬਰਟਾ ਸਰਕਾਰ ਵਲੋਂ ਅਲਬਰਟਾ ਫੌਰੈਸਟ ਮੈਨਜਮੈਂਟ ਦੀ ਕੌਂਸਲ ਆਫ ਐਸੋਸੀਏਸ਼ਨ ਦਾ ਪਬਲਿਕ ਮੈਂਬਰ ਨਾਮਜ਼ਦ ਕੀਤਾ ਗਿਆ ਹੈ। ਅਲਬਰਟਾ ਦੇ ਅਡਵਾਂਸ ਐਜੂਕੇਸ਼ਨ ਮਨਿਸਟਰ ਮਾਣਯੋਗ ਮਾਈਲਜ ਮੈਕਡੋਗਲ ਵਲੋਂ ਕੀਤੀ ਗਈ ਹੈ ਤੇ ਉਹ ਆਪਣੇ ਇਸ ਅਹੁਦੇ ਤੇ 1 ਜੁਲਾਈ 2029 ਤੱਕ ਬਣੇ ਰਹਿਣਗੇ।
ਡਾ ਸਿੱਧੂ ਕੈਲਗਰੀ ਦੇ ਭਾਈਚਾਰੇ ਵਿਚ ਪਿਛਲੇ ਲੰਬੇ ਸਮੇਂ ਤੋਂ ਸਨਮਾਨਪੂਰਵਕ ਵਿਚਰਦੇ ਆ ਰਹੇ ਹਨ ਤੇ ਕਮਿਊਨਿਟੀ ਦੀਆਂ ਗਤੀਵਿਧੀਆਂ ਵਿਚ ਮੋਹਰੀ ਭੂਮਿਕਾ ਨਿਭਾਉਂਦੇ ਹਨ। ਉਹ ਪਿਛਲੇ ਲੰਬੇ ਸਮੇਂ ਤੋਂ ਅਲਬਰਟਾ ਕੰਸਰਵੇਟਿਵ ਪਾਰਟੀ ਨਾਲ ਜੁੜੇ ਹੋਏ ਹਨ ਤੇ ਸੀਨੀਅਰ ਲੀਡਰਸ਼ਿਪ ਨਾਲ ਨੇੜਿਊਂ ਰਾਬਤਾ ਰੱਖਦੇ ਹਨ। ਉਹਨਾਂ ਦੀ ਇਸ ਨਿਯੁਕਤੀ ਦਾ ਭਾਈਚਾਰੇ ਵਲੋਂ ਭਰਵਾਂ ਸਵਾਗਤ ਕੀਤਾ ਗਿਆ ਹੈ।
