Sep 13, 2026

ਵੈਨਕੂਵਰ,17 ਜੁਲਾਈ (ਮਲਕੀਤ ਸਿੰਘ)- ਐਫਸਫੋਰਡ ‘ਚ ਇੰਡੋ ਕੈਨੇਡੀਅਨ ਯੂਥ ਕਲੱਬ ਐਬਸਫੋਰਡ ਵਲੋਂ 18 ਜੁਲਾਈ ਨੂੰ ਸਥਾਨਕ ਰੋਟਰੀ ਸਟੇਡੀਅਮ ਵਿੱਚ ਇੱਕ ਸੱਭਿਆਚਾਰਕ ਮੇਲਾ ਕਰਵਾਇਆ ਜਾ ਰਿਹਾ ਹੈ।  ਇਸ ਸਬੰਧੀ ਯੋਧਾ ਚੱਕਰ, ਸੁੱਖਾ ਸ਼ੇਰਪੁਰ ਅਤੇ ਹਰਵਿੰਦਰ ਤੂਰ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਮੇਲੇ ‘ਚ ਪ੍ਰਸਿੱਧ ਪੰਜਾਬੀ ਗਾਇਕ ਹਰਿੰਦਰ ਸਿੱਧੂ,ਅਮਨਦੀਪ ਕੌਰ, ਗੋਰਾ ਚੱਕਵਾਲਾ,ਗੁਰਤੇਜ ਤੇਜਾ, ਲਾਟੀ ਔਲਖ, ਹੈਰੀ ਸੰਧੂ, ਕੌਰ.ਬੀ, ਜੋਹਨ ਬੇਦੀ,ਏਕਨੂਰ ਧਾਲੀਵਾਲ, ਸੁਰਿੰਦਰ ਮਾਨ ਅਤੇ ਕਰਮਜੀਤ ਕੰਮੋ ਆਦਿ ਕਲਾਕਾਰ ਆਪਣੇ ਚੋਣਵੇਂ ਗੀਤਾਂ ਦੀ ਪੇਸ਼ਕਾਰੀ ਕਰਕੇ ਹਾਜ਼ਰ ਸਰੋਤਿਆਂ ਦਾ ਮਨੋਰੰਜਨ ਕਰਨਗੇ।  ਉਨਾਂ ਇਹ ਵੀ ਦੱਸਿਆ ਕਿ ਇਸ ਮੇਲੇ ਨੂੰ ਵੇਖਣ ਸਬੰਧੀ ਪੰਜਾਬੀ ਭਾਈਚਾਰੇ ਦੇ ਲੋਕਾਂ ਚ ਕਾਫੀ ਉਤਸ਼ਾਹ ਦੇਖਿਆ ਜਾ ਰਿਹਾ ਹੈ ਅਤੇ ਇਸ ਮੇਲੇ ਦੀ ਐਂਟਰੀ ਫੀਸ ਬਿਲਕੁਲ ਫਰੀ ਹੋਵੇਗੀ।