ਇਤਿਹਾਸਕ ਸਮੁੰਦਰੀ ਵਿਰਾਸਤ ਅਤੇ ਕਿਸ਼ਤੀਆਂ ਬਣਨਗੀਆਂ ਖਿੱਚ ਦਾ ਕੇਂਦਰ
ਵੈਨਕੂਵਰ, 20 ਅਗਸਤ (ਮਲਕੀਤ ਸਿੰਘ)- ਵੈਨਕੂਵਰ ਦੇ ਨਾਲ ਲੱਗਦੇ ਚੀਨੀ ਮੂਲ ਦੇ ਲੋਕਾਂ ਦੀ ਬਹੁਵਸੋਂ ਵਾਲੇ ਸ਼ਹਿਰ ਰਿਚਮੰਡ ਦਾ ਪ੍ਰਸਿੱਧ 23ਵਾਂ ਸਲਾਨਾ ਸਮੁੰਦਰੀ ਮੇਲਾ ਇਸ ਹਫ਼ਤੇ ਦੇ ਅਖੀਰ ਵਿੱਚ ਮੁੜ ਰੌਣਕਾਂ ਲਾਉਣ ਜਾ ਰਿਹਾ ਹੈ।
ਪ੍ਰਾਪਤ ਵੇਰਵਿਆਂ ਅਨੁਸਾਰ ਇਸ ਮੇਲੇ ਦੌਰਾਨ ਸਮੁੰਦਰੀ ਜੀਵਨ ਅਤੇ ਇਤਿਹਾਸ ਨਾਲ ਸਬੰਧਤ ਵੱਖ-ਵੱਖ ਝਲਕਾਂ ਲੋਕਾਂ ਲਈ ਖਿੱਚ ਦਾ ਕੇਂਦਰ ਬਣਨਗੀਆਂ। ਮੇਲੇ ਵਿੱਚ ਆਉਣ ਵਾਲੇ ਲੋਕਾਂ ਨੂੰ ਇਤਿਹਾਸਕ ਕਿਸ਼ਤੀਆਂ ਨੂੰ ਨੇੜਿਓਂ ਦੇਖਣ ਅਤੇ ਸਮੁੰਦਰੀ ਵਿਰਾਸਤ ਬਾਰੇ ਜਾਣਨ ਦਾ ਮੌਕਾ ਮਿਲੇਗਾ।
ਹਰ ਸਾਲ ਕਰਵਾਇਆ ਜਾਣ ਵਾਲਾ ਇਹ ਮੇਲਾ ਰਿਚਮੰਡ ਦੀ ਸਮੁੰਦਰ ਅਤੇ ਦਰਿਆ ਨਾਲ ਜੁੜੀ ਪੁਰਾਣੀ ਵਿਰਾਸਤ ਨੂੰ ਉਜਾਗਰ ਕਰਨ ਵਾਲੇ ਪ੍ਰਮੁੱਖ ਸਮਾਗਮਾਂ ਵਜੋਂ ਜਾਣਿਆ ਜਾਂਦਾ ਹੈ। ਅਤੇ ਸਮੁੰਦਰੀ ਇਤਿਹਾਸ ਵਿੱਚ ਦਿਲਚਸਪੀ ਰੱਖਣ ਵਾਲੇ ਲੋਕਾਂ ਲਈ ਇਹ ਸਮਾਗਮ ਵਿਸ਼ੇਸ਼ ਦਿਲਚਸਪੀ ਦਾ ਕਾਰਨ ਮੰਨਿਆ ਜਾਂਦਾ ਹੈ।
