ਸਰੀ ( ਅਮਰਜੀਤ ਸਿੰਘ ਬਰਾੜ)- ਬੀਤੇ ਦਿਨੀਂ ਭਾਈ ਨਰਿੰਦਰ ਸਿੰਘ,ਭਾਈ ਅਮਰੀਕ ਸਿੰਘ ਅਤੇ ਭਾਈ ਗੁਰਦੀਪ ਸਿੰਘ ਦਿੱਲੀ ਵਾਲੇ ਰਾਗੀ ਜੱਥੇ ਨੂੰ ਖਾਲਸਾ ਦੀਵਾਨ ਸੁਸਾਇਟੀ ਸਰੀ ਦੀ ਪ੍ਰਬੰਧਕੀ ਕਮੇਟੀ ਵਲੋਂ ਨਿੱਘੀ ਵਿਦਾਇਗੀ ਦਿੱਤੀ ਗਈ। ਇਸ ਸਮੇਂ ਕਮੇਟੀ ਵਲੋਂ ਜਥੇ ਨੂੰ ਸਨਮਾਨ ਪੱਤਰ ਭੇਟ ਕਰਕੇ ਸਨਮਾਨਿਤ ਕੀਤਾ ਗਿਆ ।ਇਸ ਜੱਥੇ ਨੇ 3 ਮਾਰਚ 2026 ਤੋਂ 30 ਅਗੱਸਤ 2026 ਤੱਕ ਤਕਰੀਬਨ 6 ਮਹੀਨੇ ਗੁਰਦਵਾਰਾ ਸਹਿਬ ਵਿਚ ਕੀਰਤਨ ਦੀ ਸੇਵਾ ਕੀਤੀ।ਜਨਰਲ ਸਕੱਤਰ ਅਮਰਜੀਤ ਸਿੰਘ ਬਰਾੜ ਨੇ ਪ੍ਰਬੰਧਕ ਕਮੇਟੀ ਵਲੋਂ ਜੱਥੇ ਦਾ ਧੰਨਵਾਦ ਕੀਤਾ ਜਿੰਨਾ ਨੇ ਆਪਣੇ ਕੀਰਤਨ ਰਾਹੀਂ ਸੰਮੂਹ ਸੰਗਤ ਤੋਂ ਪਿਆਰ ਅਤੇ ਸਤਿਕਾਰ ਪ੍ਰਾਪਤ ਕੀਤਾ ਅਤੇ ਗੁਰਦਵਾਰਾ ਸਾਹਿਬ ਦੇ ਰੋਜ਼ਾਨਾਂ ਪਰੋਗਰਾਮਾਂ ਵਿਚ ਪ੍ਰਬੰਧਕੀ ਕਮੇਟੀ ਨੂੰ ਸਹਿਯੋਗ ਦਿੱਤਾ।
