ਐਬਸਫੋਰਡ- ਐਬਸਫੋਰਡ ਸਿਟੀ ਕੌਂਸਲ ਚੋਣਾਂ ਲਈ ਸਿਟੀ ਕੌਂਸਲਰ ਦੇਵ ਸਿੱਧੂ ਮੁੜ ਚੋਣ ਮੈਦਾਨ ਵਿਚ ਹਨ। ਉਹਨਾਂ ਤੋਂ ਇਲਾਵਾ ਰੀਐਲਟਰ ਜੈਗ ਸਿੱਧੂ, ਉਘੇ ਵਕੀਲ ਅਮਰੀਕ ਨਾਰੰਗ, ਪਹਿਲਵਾਨ ਜਸਮੀਤ ਫੂਲਕਾ ਨੇ ਸਿਟੀ ਕੌਂਸਲਰ ਵਜੋਂ ਚੋਣ ਲੜਨ ਦਾ ਐਲਾਨ ਕੀਤਾ ਹੈ। ਨੌਜਵਾਨ ਆਗੂ ਅਰਸ਼ ਕਲੇਰ, ਅੰਮ੍ਰਿਤ ਮੰਡ, ਵਿਨੇ ਵੜੈਚ ਤੇ ਰਾਜਵਿੰਦਰ ਸਿੰਘ ਸੰਧੂ ਸਕੂਲ ਟਰੱਸਟੀ ਦੇ ਉਮੀਦਵਾਰ ਵਜੋਂ ਚੋਣ ਮੈਦਾਨ ਵਿਚ ਹਨ। ਕਿਸਾਨ ਆਗੂ ਪੌਲ ਮਾਹਿਲ ਨੇ ਵੀ ਐਬਸਫੋਰਡ ਸਿਟੀ ਮੇਅਰ ਲਈ ਚੋਣ ਲੜਨ ਦਾ ਐਲਾਨ ਕੀਤਾ ਹੈ।






