Sep 17, 2026

ਵਿਕਟੋਰੀਆ –(ਦੇ ਪ੍ਰ ਬਿ)- ਬੀ.ਸੀ. ਸਰਕਾਰ ਨੇ ਮਾਰਚ 2026 ਵਿੱਚ ਸਾਲ ਵਿੱਚ ਦੋ ਵਾਰ ਹੋਣ ਵਾਲੀ ਸਮਾਂ-ਤਬਦੀਲੀ ਨੂੰ ਖਤਮ ਕਰ ਦਿੱਤਾ ਹੈ ਅਤੇ ਹੁਣ ਸਾਲ ਭਰ ਲਾਗੂ ਰਹਿਣ ਵਾਲੇ ਆਪਣੇ ਟਾਈਮ ਜ਼ੋਨ ਲਈ‘PCT’ ਕੋਡ ਦੀ ਵਰਤੋਂ ਕੀਤੀ ਜਾਵੇਗੀ। ਨਵੰਬਰ 2026 ਵਿੱਚ ਆਮ ਤੌਰ ’ਤੇ ਹੋਣ ਵਾਲੀ ਸਮਾਂ-ਤਬਦੀਲੀ ਤੋਂ ਪਹਿਲਾਂ PCT ਨੂੰ ਪੈਸਿਫਿਕ ਟਾਈਮ ਦੇ ਸੰਖੇਪ ਕੋਡ ਵਜੋਂ ਤੈਅ ਕਰਨ ਨਾਲ ਕਾਰੋਬਾਰਾਂ, ਸੰਸਥਾਵਾਂ ਅਤੇ ਲੋਕਾਂ ਲਈ ਸੰਚਾਰ, ਕਾਰਜ-ਪ੍ਰਣਾਲੀਆਂ ਅਤੇ ਜਨਤਕ ਤੌਰ ’ਤੇ ਵਰਤੀ ਜਾਣ ਵਾਲੀ ਸਮੱਗਰੀ ਵਿੱਚ ਇਸ ਦਾ ਹਵਾਲਾ ਦੇਣ ਵੇਲੇ ਵਧੇਰੇ ਸਪਸ਼ਟਤਾ ਅਤੇ ਇਕਸਾਰਤਾ ਰਹੇਗੀ। ਸੰਖੇਪ ਟਾਈਮ ਜ਼ੋਨ ਕੋਡ ਕਾਰਜ-ਪ੍ਰਣਾਲੀਆਂ ਅਤੇ ਸੰਚਾਰ ਪ੍ਰਣਾਲੀਆਂ ਵਿੱਚ ਵਰਤੇ ਜਾਂਦੇ ਹਨਪਹਿਲਾਂ ਐਲਾਨੇ ਗਏ ਪੈਸਿਫਿਕ ਟਾਈਮ ਲਈ PCT ਦੀ ਵਰਤੋਂ ਕੈਨੇਡਾ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਵਰਤੇ ਜਾਂਦੇ ਟਾਈਮ ਜ਼ੋਨ ਕੋਡਾਂ ਨਾਲ ਮੇਲ ਖਾਂਦੀ ਹੈ।

ਬੀ.ਸੀ. ਦੇ ਸਾਲ ਭਰ ਲਾਗੂ ਰਹਿਣ ਵਾਲੇ ਸਮਾਂ ਮਿਆਰ ਦਾ ਹਵਾਲਾ ਦਿੰਦੇ ਸਮੇਂ, ਲੋਕ ਹੁਣ ਪੈਸੀਫਿਕ ਟਾਈਮ (Pacific Time) ਜਾਂ PCT ਦੀ ਵਰਤੋਂ ਕਰ ਸਕਦੇ ਹਨ।

ਇਸ ਮੌਕੇ ਸਿਟੀਜਨ ਸੇਵਾਵਾਂ ਮੰਤਰੀ ਡਾਇਨਾ ਗਿਬਸਨ ਨੇ ਇਕ ਬਿਆਨ ਰਾਹੀ ਕਿਹਾ ਹੈ ਕਿ “ਸਮੁੱਚੀ ਸਿਹਤ ਵਿੱਚ ਸੁਧਾਰ, ਪਰਿਵਾਰਾਂ ਲਈ ਘੱਟ ਵਿਘਨ, ਸਮਾਂ-ਸਾਰਣੀ ਬਣਾਉਣ ਵਿੱਚ ਸੌਖ ਅਤੇ ਸਰਦੀਆਂ ਦੇ ਮਹੀਨਿਆਂ ਦੌਰਾਨ ਸ਼ਾਮ ਵੇਲੇ ਇੱਕ ਵਾਧੂ ਘੰਟੇ ਦੀ ਰੌਸ਼ਨੀ, ਸਾਲ ਭਰ ਲਾਗੂ ਰਹਿਣ ਵਾਲੇ ਟਾਈਮ ਜ਼ੋਨ ਦੇ ਸਪਸ਼ਟ ਫਾਇਦੇ ਹਨ। “ਮਾਰਚ ਵਿੱਚ, ਪ੍ਰੀਮੀਅਰ ਈਬੀ ਨੇ ਐਲਾਨ ਕੀਤਾ ਸੀ ਕਿ ਬੀ.ਸੀ. ਵਿੱਚ ਪੈਸਿਫਿਕ ਟਾਈਮ ਲਈ ਇਹ ਆਖਰੀ ‘ਸਪਰਿੰਗ ਫਾਰਵਰਡ’ ਸਮਾਂ-ਤਬਦੀਲੀ ਹੋਵੇਗੀ। ਤਿੰਨ ਅੱਖਰਾਂ ਵਾਲਾ ਸੰਖੇਪ ਕੋਡ ‘PCT’, ਹੋਰ ਸੂਬਿਆਂ ਵੱਲੋਂ ਆਪਣੇ ਟਾਈਮ ਜ਼ੋਨਾਂ ਲਈ ਵਰਤੇ ਜਾਂਦੇ ਸੰਖੇਪ ਕੋਡਾਂ ਨਾਲ ਮੇਲ ਖਾਂਦਾ ਹੈ।

ਜ਼ਿਕਰਯੋਗ ਹੈ ਕਿ 2019 ਦੀਆਂ ਗਰਮੀਆਂ ਵਿੱਚ, ਸਮੇਂ ਦੀ ਵਿਵਸਥਾ ਬਾਰੇ ਜਨਤਕ ਰਾਏ-ਮਸ਼ਵਰੇ ਵਿੱਚ 223,273 ਲੋਕਾਂ ਨੇ ਹਿੱਸਾ ਲਿਆ, ਜਿਨ੍ਹਾਂ ਵਿੱਚੋਂ 93% ਨੇ ਸਾਲ ਭਰ ‘ਡੇਅ-ਲਾਈਟ ਸੇਵਿੰਗ ਟਾਈਮ’ ਲਾਗੂ ਕਰਨ ਦਾ ਸਮਰਥਨ ਕੀਤਾ ਸੀ।

1 ਨਵੰਬਰ, 2026 ਨੂੰ, ਜਦੋਂ ਘੜੀਆਂ ਇੱਕ ਘੰਟਾ ਪਿੱਛੇ ਕੀਤੀਆਂ ਜਾਣੀਆਂ ਸਨ, ਕੋਈ ਤਬਦੀਲੀ ਨਹੀਂ ਕੀਤੀ ਜਾਵੇਗੀ। ਬੀ.ਸੀ. ਵਿੱਚ ਪਹਿਲਾਂ ਹਰ ਸਾਲ ਮਾਰਚ ਅਤੇ ਨਵੰਬਰ ਵਿੱਚ ਘੜੀਆਂ ਬਦਲਣ ਸਮੇਂ ਪੈਸਿਫਿਕ ਡੇਅ-ਲਾਈਟ ਟਾਈਮ (PDT) ਅਤੇ ਪੈਸਿਫਿਕ ਸਟੈਂਡਰਡ ਟਾਈਮ (PST) ਲਾਗੂ ਹੁੰਦੇ ਸਨ।

 

 

Leave a Reply

Your email address will not be published. Required fields are marked *