Headlines

S.S. Chohla

ਇਨਕਲਾਬੀ ਪੰਜਾਬੀ ਕਵੀ ਦਰਸ਼ਨ ਖਟਕੜ ਸ. ਪ੍ਰੀਤਮ ਸਿੰਘ ਬਾਸੀ ਯਾਦਗਾਰੀ  ਸਾਹਿੱਤ ਪੁਰਸਕਾਰ ਨਾਲ ਸਨਮਾਨਿਤ

ਲੁਧਿਆਣਾਃ 21 ਫਰਵਰੀ- ਸਵਰਗੀ ਡਾ. ਦਰਸ਼ਨ ਗਿੱਲ ਤੇ ਸਾਥੀਆਂ ਵੱਲੋਂ ਪੱਚੀ ਸਾਲ ਪਹਿਲਾਂ ਸਥਾਪਿਤ ਬੀ ਸੀ ਕਲਚਰਲ ਫਾਉਂਡੇਸ਼ਨ(ਰਜਿਃ) ਸਰੀ (ਕੈਨੇਡਾ) ਵੱਲੋਂ ਸਥਾਪਿਤ ਸਵਰਗੀ ਸ. ਪ੍ਰੀਤਮ ਸਿੰਘ ਬਾਸੀ ਪੁਰਸਕਾਰ ਅੱਜ ਪੰਜਾਬੀ ਕਵੀ ਦਰਸ਼ਨ ਖਟਕੜ ਨੂੰ ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਿਜ ਲੁਧਿਆਣਾ ਦੇ ਪਰਵਾਸੀ ਸਾਹਿੱਤ ਅਧਿਐਨ ਕੇਂਦਰ ਵਿਖੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਸਹਿਯੋਗ ਨਾਲ ਦਿੱਤਾ ਗਿਆ।…

Read More

ਟਰੰਪ ਨੇ ਭਾਰਤ ਨੂੰ 2.1 ਕਰੋੜ ਡਾਲਰ ਦੀ ਫੰਡਿੰਗ ਲਈ ਬਾਇਡਨ ਪ੍ਰਸ਼ਾਸਨ ਤੇ ਚੁੱਕੇ ਸਵਾਲ

ਵਾਸ਼ਿੰਗਟਨ-ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਬਾਇਡਨ ਪ੍ਰਸ਼ਾਸਨ ਵੱਲੋਂ ਵੋਟ ਫ਼ੀਸਦ ਵਧਾਉਣ ਲਈ ਭਾਰਤ ਨੂੰ 2.1 ਕਰੋੜ ਡਾਲਰ ਦੇਣ ਦੇ ਫ਼ੈਸਲੇ ’ਤੇ ਮੁੜ ਸਵਾਲ ਚੁੱਕੇ ਹਨ। ਟਰੰਪ ਨੇ ਕਿਹਾ ਕਿ ਇੰਝ ਜਾਪਦਾ ਹੈ ਕਿ ਬਾਇਡਨ ਪ੍ਰਸ਼ਾਸਨ ਭਾਰਤ ’ਚ ਕਿਸੇ ਹੋਰ ਨੂੰ ਸੱਤਾ ’ਤੇ ਬਿਠਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਟਰੰਪ ਨੇ ਵੀਰਵਾਰ ਨੂੰ ਮਿਆਮੀ ’ਚ…

Read More

ਅੰਮ੍ਰਿਤਪਾਲ ਸਿੰਘ ਵਲੋਂ ਸੰਸਦੀ ਇਜਲਾਸ ਵਿਚ ਸ਼ਾਮਿਲ ਹੋਣ ਲਈ ਦਾਇਰ ਪਟੀਸ਼ਨ ਤੇ ਸੁਣਵਾਈ 25 ਫਰਵਰੀ ਨੂੰ

ਚੰਡੀਗੜ੍ਹ- ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ Amritpal Singh ਵੱਲੋਂ ਸੰਸਦੀ ਇਜਲਾਸ ਵਿਚ ਸ਼ਮੂਲੀਅਤ ਲਈ ਦਾਇਰ ਪਟੀਸ਼ਨ ’ਤੇ ਸੁਣਵਾਈ 25 ਫਰਵਰੀ ਤੱਕ ਮੁਲਤਵੀ ਕਰ ਦਿੱਤੀ ਹੈ। ਅੰਮ੍ਰਿਤਪਾਲ ਸਿੰਘ ਨੇ ਪਾਰਲੀਮੈਂਟ ਦੇ ਚੱਲ ਰਹੇ ਬਜਟ ਇਜਲਾਸ  ਵਿਚ ਸ਼ਾਮਲ ਹੋਣ ਨੂੰ ਲੈ ਕਿ ਪਟੀਸ਼ਨ ਪਾਈ ਸੀ। ਅਗਲੀ ਸੁਣਵਾਈ ’ਤੇ ਸਰਕਾਰ ਕੋਰਟ ਵਿਚ…

Read More

ਅੰਤਰਿੰਗ ਕਮੇਟੀ ਵਲੋਂ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਧਾਮੀ ਦਾ ਅਸਤੀਫਾ ਅਪ੍ਰਵਾਨ-ਅਸਤੀਫਾ ਵਾਪਿਸ ਲੈਣ ਦੀ ਕੀਤੀ ਅਪੀਲ

ਅੰਮ੍ਰਿਤਸਰ ( ਭੰਗੂ)- ਪੰਜਾਬ ਦੀ ਅਕਾਲੀ ਸਿਆਸਤ ਵਿਚ ਅੱਜਕੱਲ ਕਾਫੀ ਹਲਚਲ ਚੱਲ ਰਹੀ ਹੈ। ਬੀਤੇ ਦਿਨੀਂ ਸ੍ਰੋਮਣੀ ਕਮੇਟੀ ਵਲੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਸੇਵਾ ਤੋ ਫਾਰਗ ਕੀਤੇ ਜਾਣ ਦੇ ਫੈਸਲੇ ਦੀ ਸਿੰਘ ਸਾਹਿਬ ਗਿਆਨੀ ਰਘਬੀਰ ਵਲੋਂ ਆਲੋਚਨਾ ਕੀਤੇ ਜਾਣ ਉਪਰੰਤ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ।…

Read More

ਇਤਾਲਵੀ ,ਸਪੈਨਿਸ਼ ,ਕੁਰਦ ਅਰਬੀ ਅਤੇ ਪੰਜਾਬੀ ਭਾਸ਼ਾ ਦਾ ਸਾਂਝਾ ਕਵੀ ਦਰਬਾਰ

ਪੰਜਾਬੀ ਸ਼ਾਇਰਾਂ ਵਿੱਚ ਦਲਜਿੰਦਰ ਰਹਿਲ ਅਤੇ ਪ੍ਰੋ ਜਸਪਾਲ ਸਿੰਘ ਨੇ ਲਗਵਾਈ ਖ਼ੂਬਸੂਰਤ ਹਾਜ਼ਰੀ –  ਰੋਮ ਇਟਲੀ 20 ਫਰਵਰੀ (ਗੁਰਸ਼ਰਨ ਸਿੰਘ ਸੋਨੀ) ਪਿਛਲੇ ਦਿਨੀਂ ਇਟਲੀ ਦੇ ਸ਼ਹਿਰ ਸਾਂਤ ਇਲਾਰਿਓ ਰਿਜਿਓ ਐਮੀਲੀਆ ਵਿੱਖੇ ਸਾਂਝੇ ਸੱਭਿਆਚਾਰ , ਸਾਹਿਤ ,ਅਤੇ ਕਲਾ ਕ੍ਰਿਤਾਂ ਨੂੰ ਉਤਸ਼ਾਹਿਤ ਕਰਦੀ ਸੰਸਥਾ ਆਨੀਮੇ ਲੀਵੇਰੇ ਵਲੋਂ ਪ੍ਰਬੰਧਕ ਕਲਾਉਦੀਆ ਬੇਲੀ ਅਤੇ ਸ਼ਹਿਰ ਦੀ ਮਿਉਂਸਪਲ ਕਮੇਟੀ ਦੇ ਸਹਿਯੋਗ…

Read More

ਭਾਜਪਾ ਨੇ ਪਹਿਲੀ ਵਾਰ ਵਿਧਾਇਕ ਬਣੀ ਰੇਖਾ ਗੁਪਤਾ ਨੂੰ ਦਿੱਲੀ ਦੀ ਮੁੱਖ ਮੰਤਰੀ ਬਣਾਇਆ

ਨਵੀਂ ਦਿੱਲੀ (ਦਿਓਲ)- ਭਾਜਪਾ ਹਾਈਕਮਾਨ ਨੇ  ਰੇਖਾ ਗੁਪਤਾ ਨੂੰ ਦਿੱਲੀ ਦੀ ਮੁੱਖ ਮੰਤਰੀ ਨਾਮਜ਼ਦ ਕੀਤਾ ਹੈ।  ਮਨੋਨੀਤ ਮੁੱਖ ਮੰਤਰੀ ਰੇਖਾ ਗੁਪਤਾ ਤੇ ਉਨ੍ਹਾਂ ਦੀ ਕੈਬਨਿਟ ਵਿਚਲੇ ਮੰਤਰੀ ਵੀਰਵਾਰ ਦੁਪਹਿਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ ਵਿਚ ਅਹੁਦੇ ਦਾ ਹਲਫ਼ ਲੈਣਗੇ। ਭਾਜਪਾ 26 ਸਾਲਾਂ ਦੇ ਵਕਫ਼ੇ ਮਗਰੋਂ ਦਿੱਲੀ ਦੀ ਸੱਤਾ ਵਿਚ ਵਾਪਸੀ ਕਰ ਰਹੀ ਹੈ।…

Read More

ਸਰੀ ਸਿਟੀ ਵਿਚ ਰੁੱਖਾਂ ਦੀ ਗੈਰਕਨੂੰਨੀ ਕਟਾਈ ਲਈ 20 ਹਜ਼ਾਰ ਡਾਲਰ ਤੱਕ ਹੋ ਸਕਦਾ ਹੈ ਜ਼ੁਰਮਾਨਾ

ਸਰੀ ( ਪ੍ਰਭਜੋਤ ਕਾਹਲੋਂ)– ਰੁੱਖਾਂ ਦੀ ਅਣਉਚਿਤ ਕਟਾਈ ਜਾਂ ਗ਼ਲਤ ਤਰੀਕੇ ਨਾਲ ਦਰੱਖਤਾਂ ਦੀ ਛਟਾਈ (ਪਰੂਨਿੰਗ) ਕਰਨ ਨਾਲ ਉਹ ਕਮਜ਼ੋਰ ਹੋ ਸਕਦੇ ਹਨ ਜਾਂ ਸੁੱਕ ਸਕਦੇ ਹਨ। ਇਸ ਕਰਕੇ ਸਰੀ ਸਿਟੀ ਕੌਂਸਲ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਾ ਹੈ ਕਿ ਉਹ ਸਰਕਾਰੀ ਜ਼ਮੀਨ ‘ਤੇ ਦਰੱਖਤਾਂ ਦੀ ਦੇਖਭਾਲ ਸਿਰਫ਼ ਸ਼ਹਿਰੀ ਆਰਬੋਰਿਸਟਸ (ਵਨ ਵਿਭਾਗ ਦੇ ਮਾਹਿਰਾਂ) ਨੂੰ ਕਰਨ…

Read More

ਜਤਿੰਦਰ ਸਿੰਘ ਲੰਮੇ ਅਲਬਰਟਾ ਪ੍ਰੀਮੀਅਰ ਦੇ ਤਾਲਮੇਲ ਸਕੱਤਰ  ਨਿਯੁਕਤ

ਕੈਲਗਰੀ ( ਦਲਵੀਰ ਜੱਲੋਵਾਲੀਆ )-ਅਲਬਰਟਾ ਦੇ ਪੰਜਾਬੀ ਭਾਈਚਾਰੇ ਅਤੇ  ਜਗਰਾਉਂ ਇਲਾਕੇ ਲਈ ਮਾਣ ਵਾਲੀ ਗੱਲ ਹੈ ਕਿ ਪਿੰਡ ਲੰਮੇ ਜੱਟਪੁਰੇ ਦੇ ਜਤਿੰਦਰ ਸਿੰਘ ਲੰਮੇ ਨੂੰ  ਅਲਬਰਟਾ ਪ੍ਰੀਮੀਅਰ ਡੈਨੀਅਲ ਸਮਿਥ ਦੇ ਆਫਿਸ ਵਿਚ ਸਟੇਕਹੋਲਡਰ ਅਡਮਿਨਿਸਟ੍ਰੇਟਰ ( ਤਾਲਮੇਲ ਸਕੱਤਰ) ਨਿਯੁਕਤ ਕੀਤਾ ਗਿਆ ਹੈ।  ਉਨ੍ਹਾਂ ਦੀਆਂ ਜਿ਼ੰਮੇਵਾਰੀਆਂ ਵਿਚ  ਮੁੱਖ ਮੰਤਰੀ ਅਤੇ ਵੱਖ-ਵੱਖ ਕਮਿਊਨਟੀਆਂ ਦੇ ਲੀਡਰਾਂ ਵਿਚਕਾਰ ਤਾਲਮੇਲ ਸਥਾਪਿਤ…

Read More

ਸਿੱਖ ਮੋਟਰਸਾਈਕਲ ਕਲੱਬ ਦਾ ਕਿੰਗ ਚਾਰਲਸ III ਕੋਰੋਨੈਸ਼ਨ ਐਵਾਰਡ ਨਾਲ ਸਨਮਾਨ

ਐਵਾਰਡ ਦੇਣ ਦੀ ਰਸਮ ਐਮ ਪੀ  ਸੁੱਖ ਧਾਲੀਵਾਲ ਨੇ ਨਿਭਾਈ- ਸਰੀ (ਮਹੇਸ਼ਇੰਦਰ ਸਿੰਘ ਮਾਂਗਟ ) ਸਿੱਖ ਮੋਟਰਸਾਈਕਲ ਕਲੱਬ, ਜੋ ਲੋਕ ਭਲਾਈ ਕੰਮਾਂ ਅਤੇ ਲੋੜਵੰਦਾ ਦੀ ਸੇਵਾ ਲਈ ਜਾਣੀ ਜਾਂਦੀ ਹੈ, ਨੂੰ ਬੀਤੇ ਦਿਨੀ ਕਿੰਗ ਚਾਰਲਸ III ਕੋਰੋਨਾਸ਼ਨ ਐਵਾਰਡ ਨਾਲ ਸਨਮਾਨ ਕੀਤਾ ਗਿਆ। ਇਹ ਪੁਰਸਕਾਰ ਕਲੱਬ ਦੇ ਉਹਨਾਂ ਵਿਅਕਤੀਆਂ ਲਈ ਇੱਕ ਮਾਣ ਵਾਲੀ ਗੱਲ ਹੈ, ਜਿਨ੍ਹਾਂ…

Read More

ਭਾਈ ਗਿਆਨ ਸਿੰਘ ਗਿੱਲ ਨੂੰ ਸਦਮਾ-ਜਵਾਨ ਪੁੱਤਰ ਦਾ ਦੁਖਦਾਈ ਵਿਛੋੜਾ

ਸਰੀ (ਡਾ. ਗੁਰਵਿੰਦਰ ਸਿੰਘ) -ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਸਰੀ ਦੇ ਸੇਵਾਦਾਰ ਤੇ ਸਿੱਖ ਭਾਈਚਾਰੇ ਦੀ ਸਤਿਕਾਰਯੋਗ ਸ਼ਖਸੀਅਤ ਭਾਈ ਗਿਆਨ ਸਿੰਘ ਗਿੱਲ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਿਆ, ਜਦੋਂ ਉਹਨਾਂ ਦਾ 31 ਸਾਲਾ ਜਵਾਨ ਪੁੱਤਰ ਅਰਸ਼ਜੋਤ ਸਿੰਘ ਗਿੱਲ ਗੁਰੂ ਚਰਨਾਂ ਵਿੱਚ ਜਾ ਬਿਰਾਜਿਆ। ਇਸ ਦੁਖਦਾਈ ਖਬਰ ਨੇ ਭਾਈਚਾਰੇ ਨੂੰ ਝੰਝੋੜ ਦਿੱਤਾ ਹੈ। ਭਾਈ ਅਰਸ਼ਜੋਤ ਸਿੰਘ ਗਿੱਲ…

Read More