Jul 22, 2026

ਸਰੀ ( ਦੇ ਪ੍ਰ ਬਿ)- ਬੀਤੇ ਦਿਨ ਸਰੀ-ਫਲੀਟਵੁੱਡ ਪੋਰਟ ਕੈਲਸ ਤੋਂ ਲਿਬਰਲ ਐਮ ਪੀ ਗੁਰਬਖਸ਼ ਸਿੰਘ ਸੈਣੀ ਵਲੋਂ ਉਘੇ ਬਿਜਨਸਮੈਨ ਤੇ ਏ ਕਲਾਸ ਇਲੈਕਟ੍ਰਿਕ ਕੰਪਨੀ ਲਿਮਟਡ ਸਰੀ ਦੇ ਪ੍ਰੈਜੀਡੈਂਟ ਸ ਮਨਜੀਤ ਸਿੰਘ ਸੈਣੀ ਨੂੰ ਕਾਰੋਬਾਰ ਅਤੇ ਸਮਾਜ ਸੇਵਾ ਦੇ ਖੇਤਰ ਵਿਚ ਮਹੱਤਵਪੂਰਣ ਯੋਗਦਾਨ ਪਾਉਣ ਲਈ ਕਿੰਗ ਚਾਰਲਸ ਤੀਸਰਾ ਕੋਰੋਨੇਸ਼ਨ ਮੈਡਲ ਅਤੇ ਮਾਣ ਪੱਤਰ ਨਾਲ ਸਨਮਾਨਿਤ ਕੀਤਾ ਗਿਆ। ਤਸਵੀਰ ਵਿਚ ਐਮ ਪੀ ਸੈਣ ਸ ਮਨਜੀਤ ਸਿੰਘ ਸੈਣੀ ਨੂੰ ਮੈਡਲ ਪਿੰਨ ਲਾਕੇ ਸਨਮਾਨਿਤ ਕਰਦੇ  ਤੇ ਮਾਣ ਪੱਤਰ ਦਿੰਦੇ ਹੋਏ। ਇਸ ਮੌਕੇ ਉਹਨਾਂ ਨਾਲ ਭਾਰਤ ਤੋਂ ਕੈਨੇਡਾ ਦੌਰੇ ਤੇ ਆਏ ਸ ਭੁਪਿੰਦਰ ਸਿੰਘ ਪਟਵਾਰੀ ਤੇ ਹੋਰ ਪਰਿਵਾਰਕ ਮੈਂਬਰ ਦਿਖਾਈ ਦੇ ਰਹੇ ਹਨ।

Leave a Reply

Your email address will not be published. Required fields are marked *