Sep 15, 2026
ਵੈਨਕੂਵਰ, 14 ਸਤੰਬਰ (ਮਲਕੀਤ ਸਿੰਘ)- ਫੀਫਾ ਵਿਸ਼ਵ ਕੱਪ 2026 ਦੌਰਾਨ ਵੈਨਕੂਵਰ ਦੇ ਸਾਇੰਸ ਵਰਲਡ ਦੇ ਮਸ਼ਹੂਰ ਗੁੰਬਦ ਨੂੰ ਵਿਸ਼ਾਲ ਫੁੱਟਬਾਲ ਵਾਲੀ ਵੱਡਅਕਾਰੀ ਅਕਿਰਤੀ ਦਾ ਰੂਪ ਦੇਣ ਲਈ ਵਰਤੇ ਗਏ ਪਰਦਿਆਂ ਨੂੰ ਹੁਣ ਸੁੱਟਣ ਦੀ ਬਜਾਏ ਯਾਦਗਾਰੀ ਵਸਤਾਂ ਵਿੱਚ ਬਦਲ ਦੇਣ ਦਾ ਫੈਸਲਾ ਲਿਆ ਗਿਆ ਹੈ। ਵਿਸ਼ਾਲ ‘ਫੁੱਟਬਾਲ’ ਦੇ ਪਰਦਿਆਂ ਤੋਂ ਥੈਲੇ ਅਤੇ ਛੱਤਰੀਆਂ ਸਮੇਤ ਕਈ ਵਸਤਾਂ ਤਿਆਰ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਦੀ ਮੰਗ ਇੰਨੀ ਵੱਧ ਰਹੀ ਹੈ ਕਿ ਜ਼ਿਆਦਾਤਰ ਵਸਤਾਂ ਪਹਿਲਾਂ ਹੀ ਵਿਕ ਚੁੱਕੀਆਂ ਹਨ।
 ਵਰਣਨਯੋਗ ਹੈ ਕਿ ਵਿਸ਼ਵ ਕੱਪ ਸਮੇਂ ਫਾਲਸ ਕ੍ਰੀਕ ਕੰਢੇ ਸਥਿਤ ਸਾਇੰਸ ਵਰਲਡ ਦਾ ਗੋਲਾਕਾਰ ਗੁੰਬਦ ਇੱਕ ਵਿਸ਼ਾਲ  ਫੁੱਟਬਾਲ ਵਰਗਾ ਸਜਾਇਆ ਗਿਆ ਸੀ ਅਤੇ ਇਹ ਵੈਨਕੂਵਰ ਵਿੱਚ ਵਿਸ਼ਵ ਕੱਪ ਦੀਆਂ ਸਭ ਤੋਂ ਵੱਧ ਤਸਵੀਰਾਂ ਖਿੱਚੀਆਂ ਜਾਣ ਵਾਲੀਆਂ ਨਿਸ਼ਾਨੀਆਂ ਵਿੱਚੋਂ ਇੱਕ ਬਣ ਗਿਆ ਸੀ।

Leave a Reply

Your email address will not be published. Required fields are marked *