Headlines

ਸੰਪਾਦਕੀ- ਪ੍ਰਧਾਨ ਮੰਤਰੀ ਟਰੂਡੋ ਨੇ ਦੇਸ਼ ਦਾ ਭਰੋਸਾ ਗਵਾਇਆ….

ਫਰੀਲੈਂਡ ਦਾ ਅਸਤੀਫਾ ਵੱਡਾ ਸਿਆਸੀ ਧਮਾਕਾ- ਮਜ਼ਬੂਤ ਤੇ  ਸਿਧਾਂਤਕ ਔਰਤਾਂ ਸਾਡੇ ਨਾਰੀਵਾਦੀ ਪ੍ਰਧਾਨ ਮੰਤਰੀ ਲਈ ਹਮੇਸ਼ਾ ਇੱਕ ਸਮੱਸਿਆ ਬਣਦੀਆਂ ਰਹੀਆਂ ਹਨ, ਪਰ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਦੇ ਅਸਤੀਫੇ ਨੇ ਆਖਰਕਾਰ ਇਸ ਸਰਕਾਰ ਨੂੰ ਅਜਿਹੇ ਮੋੜ ਤੇ ਲਿਆ ਖੜਾ ਕੀਤਾ ਹੈ, ਜਿਥੋਂ ਭੱਜ ਸਕਣਾ ਬਹੁਤ ਮੁਸ਼ਕਲ ਹੈ। ਫਰੀਲੈਂਡ ਵਲੋਂ ਅਸਤੀਫਾ ਦੇਣ ਦੀ ਖ਼ਬਰ ਉਦੋਂ ਆਈ ਜਦੋਂ…

Read More

ਰਾਜਬੀਰ ਰਾਜੂ ਕਬੱਡੀ ਕਲੱਬ ਕੈਨੇਡਾ ਨੇ ਮਨਾਇਆ ਸ਼ਾਨਦਾਰ ਸਾਲਾਨਾ ਸਮਾਗਮ

ਸਰੀ, (ਹਰਦਮ ਮਾਨ)-ਰਾਜਬੀਰ ਰਾਜੂ ਕਬੱਡੀ ਕਲੱਬ ਸਰੀ ਕੈਨੇਡਾ ਵੱਲੋਂ ਬੀਤੇ ਦਿਨੀਂ ਆਪਣਾ ਸਾਲਾਨਾ ਸਮਾਗਮ ਗਰੈਂਡ ਤਾਜ ਬੈਂਕੁਇਟ ਹਾਲ ਸਰੀ ਵਿਖੇ ਕਰਵਾਇਆ ਗਿਆ ਜਿਸ ਵਿੱਚ ਕਬੱਡੀ ਖਿਡਾਰੀਆਂ, ਕਬੱਡੀ ਨੂੰ ਪ੍ਰੇਮ ਕਰਨ ਵਾਲਿਆਂ ਅਤੇ ਕਬੱਡੀ ਨੂੰ ਉਤਸ਼ਾਹਿਤ ਕਰਨ ਵਾਲੀਆਂ ਸ਼ਖ਼ਸੀਅਤਾਂ ਤੋਂ ਇਲਾਵਾ ਸਰੀ ਦੀਆਂ ਅਹਿਮ ਸ਼ਖ਼ਸੀਅਤਾਂ ਸ਼ਾਮਿਲ ਹੋਈਆਂ। ਕਲੱਬ ਦੇ ਰੂਹੇ-ਰਵਾਂ ਵਿੱਕੀ ਜੌਹਲ ਨੇ ਇਸ ਸਮਾਗਮ ਦੇ…

Read More

ਸੰਪਾਦਕੀ- ਟਰੰਪ ਦੀਆਂ ਕੈਨੇਡਾ ਨੂੰ ਧਮਕੀਆਂ ਦਾ ਜਵਾਬ….

ਸੁਖਵਿੰਦਰ ਸਿੰਘ ਚੋਹਲਾ- ਡੋਨਾਲਡ ਟਰੰਪ ਵਲੋਂ ਅਮਰੀਕਾ ਦਾ ਮੁੜ ਰਾਸ਼ਟਰਪਤੀ ਚੁਣੇ ਜਾਣ ਤੋਂ ਬਾਦ ਉਹਨਾਂ ਵਲੋਂ ਕੀਤੀਆਂ ਜਾ ਰਹੀਆਂ ਟਿਪਣੀਆਂ ਅਕਸਰ ਚਰਚਾ ਦਾ ਵਿਸ਼ਾ ਬਣ ਰਹੀਆਂ ਹਨ। ਉਹਨਾਂ ਦੀਆਂ ਕੁਝ ਟਿਪਣੀਆਂ ਜਿਹਨਾਂ ਵਿਚ ਯੂਕਰੇਨ-ਰੂਸ ਦੀ ਜੰਗ ਨੂੰ 24 ਘੰਟਿਆਂ ਵਿਚ ਬੰਦ ਕਰਵਾਉਣ, ਇਜਰਾਈਲ-ਫਲਸਤੀਨ ਵਿਚ ਸ਼ਾਂਤੀ ਲਈ ਪ੍ਰਸਤਾਵ, ਈਰਾਨ ਨਾਲ ਜੰਗ ਤੇ ਸਵਾਲ, ਅਮਰੀਕਾ ਵਿਚ ਵੱਡੇ…

Read More

ਸਿੱਖ ਪ੍ਰਚਾਰਕ ਢੱਡਰੀਆਂਵਾਲਾ ਖਿਲਾਫ ਕਤਲ ਤੇ ਜਬਰ ਜਨਾਹ ਦਾ ਕੇਸ ਦਰਜ

12 ਸਾਲ ਪਹਿਲਾਂ ਪਰਮੇਸ਼ਵਰ ਦੁਆਰ ਵਿਖੇ ਹੋਈ ਸੀ ਲੜਕੀ ਦੀ ਭੇਦਭਰੀ ਮੌਤ- ਪਟਿਆਲਾ- ਗੁਰਦੁਆਰਾ ਪਰਮੇਸ਼ਰ ਦੁਆਰ ਵਿਖੇ 12 ਸਾਲ ਪਹਿਲਾਂ ਇਕ ਲੜਕੀ ਦੀ ਭੇਤ-ਭਰੀ ਹਾਲਤ ’ਚ ਮੌਤ ਸਬੰਧੀ ਧਾਰਮਿਕ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਖ਼ਿਲਾਫ਼ ਪਟਿਆਲਾ ਦੇ ਥਾਣਾ ਪਸਿਆਣਾ ’ਚ ਕਤਲ ਅਤੇ ਜਬਰ ਜਨਾਹ ਦੇ ਦੋਸ਼ਾਂ ਹੇਠ ਕੇਸ ਦਰਜ ਕੀਤਾ ਗਿਆ ਹੈ। ਇਹ ਕੇਸ ਹਰਿਆਣਾ ਦੇ…

Read More

ਪੰਜਾਬ ਵਿਚ ਨਗਰ ਕੌਂਸਲ ਚੋਣਾਂ 21 ਦਸੰਬਰ ਨੂੰ

ਚੰਡੀਗੜ੍ਹ, 8 ਦਸੰਬਰ- ਪੰਜਾਬ ਰਾਜ ਚੋਣ ਕਮਿਸ਼ਨ ਨੇ ਅੱਜ ਨਗਰ ਨਿਗਮਾਂ ਅਤੇ ਕੌਂਸਲਾਂ/ਨਗਰ ਪੰਚਾਇਤਾਂ ਲਈ ਚੋਣ ਪ੍ਰੋਗਰਾਮ ਐਲਾਨ ਦਿੱਤਾ ਹੈ। ਇਨ੍ਹਾਂ ਸਥਾਨਕ ਸ਼ਹਿਰੀ ਸੰਸਥਾਵਾਂ ਲਈ ਵੋਟਾਂ 21 ਦਸੰਬਰ ਨੂੰ ਪੈਣਗੀਆਂ। ਇਹ ਚੋਣਾਂ ਸੁਪਰੀਮ ਕੋਰਟ ਦੇ ਦਖ਼ਲ ਮਗਰੋਂ ਹੋ ਰਹੀਆਂ ਹਨ। ਕਰੀਬ ਡੇਢ ਸਾਲ ਪਹਿਲਾਂ ਵੱਖ ਵੱਖ ਨਿਗਮਾਂ ਤੇ ਕੌਂਸਲਾਂ ਦਾ ਕਾਰਜਕਾਲ ਖ਼ਤਮ ਹੋ ਗਿਆ ਸੀ।…

Read More

ਸੰਪਾਦਕੀ-ਸੁਖਬੀਰ ਬਾਦਲ ਉਪਰ ਹਮਲਾ ਤੇ ਦਰਬਾਰ ਸਾਹਿਬ ਦੀ ਪਵਿੱਤਰਤਾ ਦਾ ਸਵਾਲ…

ਸੁਖਵਿੰਦਰ ਸਿੰਘ ਚੋਹਲਾ- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਦਰਸ਼ਨੀ ਡਿਊੜੀ ਦੇ ਦੁਆਰ ਉਪਰ 4 ਦਸੰਬਰ ਬੁੱਧਵਾਰ ਦੀ ਸਵੇਰ ਨੂੰ ਜੋ ਵਾਪਰਿਆ, ਉਹ ਵਾਪਰਨਾ ਨਹੀ ਸੀ ਚਾਹੀਦਾ। ਸ੍ਰੀ ਅਕਾਲ ਤਖਤ ਸਾਹਿਬ ਵਲੋਂ ਲਗਾਈ ਤਨਖਾਹ ਮੁਤਾਬਿਕ ਦਰਸ਼ਨੀ ਡਿਊੜੀ ਦੇ ਪ੍ਰਵੇਸ਼ ਦੁਆਰ ਉਪਰ ਸੇਵਾਦਾਰ ਵਾਲਾ ਚੋਲਾ ਪਹਿਨੀ,ਹੱਥ ਵਿਚ ਬਰਛਾ ਫੜਕੇ ਬੈਠੇ, ਅਕਾਲੀ ਦਲ ਦੇ ਆਗੂ ਸੁਖਬੀਰ ਸਿੰਘ ਬਾਦਲ…

Read More

ਸੰਪਾਦਕੀ- ਸਿੰਘ ਸਾਹਿਬਾਨ ਦੇ ਫੈਸਲੇ ਤੇ ਟਿਕੀਆਂ ਨਜ਼ਰਾਂ…..

ਪੰਜਾਬ ਅਤੇ ਪੰਥਕ ਸਿਆਸਤ ਵਿਚ ਹਮੇਸ਼ਾ ਮੋਹਰੀ ਭੂਮਿਕਾ ਨਿਭਾਉਣ ਵਾਲੇ ਅਕਾਲੀ ਦਲ ਉਪਰ ਇਸ ਸਮੇਂ ਸੰਕਟ ਦੇ ਗਹਿਰੇ ਬੱਦਲ ਛਾਏ ਹੋਏ ਹਨ। ਅਕਾਲੀ ਦਲ ਦੇ ਮਜ਼ਬੂਤ ਆਗੂ ਰਹੇ ਤੇ ਪੰਜ ਵਾਰ ਦੇ ਮੁੱਖ ਮੰਤਰੀ ਸ ਪ੍ਰਕਾਸ਼ ਸਿੰਘ ਬਾਦਲ ਦੇ ਸਦੀਵੀ ਵਿਛੋੜੇ ਉਪਰੰਤ ਉਹਨਾਂ ਦੇ ਸਪੁੱਤਰ ਸੁਖਬੀਰ ਸਿੰਘ ਬਾਦਲ ਬਾਰੇ ਭਾਵੇਂ ਇਹ ਦਾਅਵਾ ਕੀਤਾ ਜਾਂਦਾ ਹੈ…

Read More

ਸੰਪਾਦਕੀ- ਕੈਨੇਡਾ-ਭਾਰਤ ਸਬੰਧਾਂ ਵਿਚਾਲੇ ਤਣਾਅ ਤੇ ਗਲੋਬਲ ਸਿਆਸਤ…

ਕੈਨੇਡੀਅਨ ਸੁਰੱਖਿਆ ਸਲਾਹਕਾਰ ਵਲੋਂ ਜਾਰੀ ਤਾਜ਼ਾ ਸਪੱਸ਼ਟੀਕਰਣ- ਸੁਖਵਿੰਦਰ ਸਿੰਘ ਚੋਹਲਾ- ਕੈਨੇਡਾ ਅਤੇ ਭਾਰਤ ਵਿਚਾਲੇ ਕੂਟਨੀਤਕ ਸਬੰਧਾਂ ਵਿਚ ਚਲਦੇ ਤਣਾਅ ਦੌਰਾਨ ਇਕ ਨਵਾਂ ਮੋੜ ਆਇਆ ਹੈ। ਇਹ ਮੋੜ ਵੀ ਉਵੇਂ ਦਾ ਹੈ ਜਿਵੇਂ ਕੈਨੇਡੀਅਨ ਪ੍ਰਧਾਨ ਮੰਤਰੀ ਵਲੋਂ ਕੈਨੇਡਾ ਵਿਚ ਅਪਰਾਧਿਕ ਕਾਰਵਾਈਆਂ ਪਿੱਛੇ ਭਾਰਤੀ ਏਜੰਟਾਂ ਦਾ ਹੱਥ ਹੋਣ ਦੇ ਪੁਖਤਾ ਸਬੂਤ ਹੋਣ ਦਾ ਬਿਆਨ ਦੇਣਾ ਤੇ ਫਿਰ…

Read More

ਸੰਪਾਦਕੀ- ਟਰੰਪ ਦੀ ਵਾਪਸੀ ਦਾ ਵਿਸ਼ਵ ਰਾਜਨੀਤੀ ਤੇ ਆਰਥਿਕਤਾ ਉਪਰ ਅਸਰ…..

-ਸੁਖਵਿੰਦਰ ਸਿੰਘ ਚੋਹਲਾ- ਕੋਈ ਕੁਝ ਕਹੇ ਪਰ ਸੱਚਾਈ ਇਹ ਹੈ ਕਿ ਡੋਨਾਲਡ ਟਰੰਪ ਨੇ ਅਮਰੀਕੀ ਰਾਸ਼ਟਰਪਤੀ ਦੀ ਚੋਣ ਵਿਚ ਇਕ ਧੜੱਲੇਦਾਰ, ਮਜ਼ਬੂਤ ਇਰਾਦੇ ਵਾਲੇ ਇਨਸਾਨ ਤੇ ਸਵੈ ਵਿਸ਼ਵਾਸ ਨਾਲ ਭਰੇ ਆਗੂ ਵਜੋਂ ਵਾਪਸੀ ਕੀਤੀ ਹੈ। ਉਹਨਾਂ ਆਪਣੀ ਚੋਣ ਮੁਹਿੰਮ ਦੌਰਾਨ ਡੈਮੋਕਰੇਟਿਕ ਉਮੀਦਵਾਰ ਕਮਲਾ ਹੈਰਿਸ ਦੀਆਂ ਦਮਦਾਰ ਤੇ ਠੋਸ ਦਲੀਲਾਂ ਦੇ ਨਾਲ ਉਸਨੂੰ ਲੋਕਤੰਤਰ ਦਾ ਕਾਤਲ…

Read More

ਸੰਪਾਦਕੀ- ਕੈਨੇਡਾ ਵਿਚ ਫਿਰਕੂ ਨਫਰਤ ਦੀਆਂ ਘਟਨਾਵਾਂ ਨਿੰਦਾਜਨਕ ਤੇ ਅਤਿ ਸ਼ਰਮਨਾਕ ਵੀ….

ਸੁਖਵਿੰਦਰ ਸਿੰਘ ਚੋਹਲਾ- ਪਿਛਲੇ ਦਿਨੀਂ ਬਰੈਂਪਟਨ ਤੇ ਸਰੀ ਵਿਚ ਵਾਪਰੀਆਂ ਫਿਰਕੂ ਨਫਰਤ ਵਾਲੀਆਂ ਘਟਨਾਵਾਂ ਨੇ ਇੰਡੋ -ਕੈਨੇਡੀਅਨ ਭਾਈਚਾਰੇ ਨਾਲ ਸਬੰਧਿਤ ਹਰ ਆਮ ਤੇ ਖਾਸ ਵਿਅਕਤੀ ਨੂੰ ਪ੍ਰੇਸ਼ਾਨ ਕੀਤਾ ਹੈ। ਧਰਮ, ਭਾਸ਼ਾ, ਖੇਤਰ ਤੇ ਜਾਤ-ਪਾਤ ਦੀਆਂ ਵਲਗਣਾਂ ਵਿਚ ਫਸੇ ਭਾਰਤੀ ਲੋਕਾਂ ਵਿਚਾਲੇ ਅਜਿਹੀਆਂ ਫਿਰਕੂ ਨਫਰਤ ਵਾਲੀਆਂ ਘਟਨਾਵਾਂ ਵਾਪਰਨ ਦਾ ਇਤਿਹਾਸ ਕੋਈ ਨਵਾਂ ਨਹੀਂ ਪਰ ਕੈਨੇਡਾ ਵਰਗੇ…

Read More